1 ਅਪ੍ਰੈਲ ਤੋਂ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਇੱਥੇ ਦੇਖੋ ਛੁੱਟੀਆਂ ਦੀ ਪੂਰੀ ਸੂਚੀ

Must Read

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ...

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 1 ਅਪ੍ਰੈਲ 2022

ਨਵਾਂ ਵਿੱਤੀ ਸਾਲ 2022-23 ਬੈਂਕ ਕਰਮਚਾਰੀਆਂ ਲਈ 5 ਦਿਨਾਂ ਦੀ ਛੁੱਟੀ ਨਾਲ ਸ਼ੁਰੂ ਹੋ ਰਿਹਾ ਹੈ। 1 ਅਪ੍ਰੈਲ ਤੋਂ ਬੈਂਕ ਲਗਾਤਾਰ 5 ਦਿਨ ਬੰਦ ਰਹਿਣਗੇ, ਜਦੋਂ ਕਿ ਹਫਤੇ ਦੇ ਅੰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਛੁੱਟੀਆਂ ਹੋਣ ਕਾਰਨ ਪੂਰੇ ਅਪ੍ਰੈਲ ਮਹੀਨੇ ‘ਚ ਬੈਂਕ 15 ਦਿਨ ਬੰਦ ਰਹਿਣਗੇ।

ਅਪ੍ਰੈਲ ਵਿੱਚ ਗੁੜੀ ਪਾੜਵਾ, ਸਰਹੁਲ ਅਤੇ ਵਿਸਾਖੀ ਵਰਗੇ ਤਿਉਹਾਰ ਅਤੇ ਕਈ ਵਰ੍ਹੇਗੰਢ ਆਉਂਦੇ ਹਨ, ਜਿਸ ਕਾਰਨ ਬੈਂਕਾਂ ਵਿੱਚ ਛੁੱਟੀਆਂ ਹੁੰਦੀਆਂ ਹਨ। ਜੇਕਰ ਤੁਹਾਡਾ ਕੋਈ ਕੰਮ ਲੰਬਿਤ ਹੈ, ਜਿਸ ਲਈ ਤੁਹਾਨੂੰ ਕਿਸੇ ਵੀ ਬੈਂਕ ਸ਼ਾਖਾ ‘ਚ ਜਾਣਾ ਪੈਂਦਾ ਹੈ, ਤਾਂ ਉਸ ਨੂੰ ਸਮੇਂ ‘ਤੇ ਨਿਪਟਾਓ, ਨਹੀਂ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਗਾਹਕ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਆਪਣਾ ਕੰਮ ਪੂਰਾ ਕਰ ਸਕਦੇ ਹਨ।

ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਅਪ੍ਰੈਲ ਦੇ ਸ਼ੁਰੂ ‘ਚ ਬੈਂਕ ਪੰਜ ਦਿਨ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਹਾਡੇ ਲਈ ਬ੍ਰਾਂਚ ਜਾਣਾ ਜ਼ਰੂਰੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ। ਬੈਂਕ ਛੁੱਟੀਆਂ ਦੀ ਇਸ ਸੂਚੀ ਵਿੱਚ, ਤੁਸੀਂ ਆਪਣੇ ਸ਼ਹਿਰ ਅਤੇ ਰਾਜ ਦਾ ਨਾਮ ਦੇਖ ਸਕਦੇ ਹੋ।

ਅਪ੍ਰੈਲ ਵਿੱਚ ਬੈਂਕ ਛੁੱਟੀਆਂ ਦੀ ਸੂਚੀ

1 ਅਪ੍ਰੈਲ – ਬੈਂਕ ਬੰਦ (ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ)

2 ਅਪ੍ਰੈਲ – ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੋਆ, ਮਨੀਪੁਰ, ਜੰਮੂ ਅਤੇ ਕਸ਼ਮੀਰ ਵਿੱਚ ਗੁੜੀ ਪਦਵਾ/ਪਹਿਲੀ ਨਵਰਾਤਰੀ/ਉਗਾਦੀ ਤਿਉਹਾਰ/ਤੇਲੁਗੂ ਨਵੇਂ ਸਾਲ/ਸਾਜੀਬੂ ਨੋਂਗਮਪਾਂਬਾ (ਚਰੋਬਾ) ਦੀ ਛੁੱਟੀ ਦੇ ਕਾਰਨ ਬੈਂਕ ਬੰਦ ਰਹਿਣਗੇ।

3 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)

4 ਅਪ੍ਰੈਲ – ਝਾਰਖੰਡ ਵਿੱਚ ਸਰਹੁਲ ਕਾਰਨ ਬੈਂਕ ਬੰਦ।

5 ਅਪ੍ਰੈਲ – ਹੈਦਰਾਬਾਦ (ਤੇਲੰਗਾਨਾ) ਵਿੱਚ ਬਾਬੂ ਜਗਜੀਵਨ ਰਾਮ ਜੈਅੰਤੀ ਦੀ ਛੁੱਟੀ

9 ਅਪ੍ਰੈਲ – ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)

10 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ)

14 ਅਪ੍ਰੈਲ – ਡਾ. ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵੇਂ ਸਾਲ/ਬੀਜੂ/ਬੀਹੂ ਦੀਆਂ ਛੁੱਟੀਆਂ ਕਾਰਨ ਮੇਘਾਲਿਆ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਬੈਂਕ ਬੰਦ ਰਹਿਣਗੇ।

15 ਅਪ੍ਰੈਲ – ਗੁੱਡ ਫਰਾਈਡੇ/ਬੰਗਾਲੀ ਨਵੇਂ ਸਾਲ/ਹਿਮਾਚਲ ਦਿਵਸ/ਬੀਜੂ/ਬੀਹੂ ਦੇ ਕਾਰਨ ਰਾਜਸਥਾਨ, ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਬੈਂਕ ਬੰਦ ਰਹੇ।

16 ਅਪ੍ਰੈਲ – ਬੋਹਾਗ ਬਿਹੂ (ਆਸਾਮ ਵਿੱਚ ਬੈਂਕ ਬੰਦ)

17 ਅਪ੍ਰੈਲ – ਐਤਵਾਰ (ਹਫਤਾਵਾਰੀ ਛੁੱਟੀ) 21 ਅਪ੍ਰੈਲ – ਗਡੀਆ ਪੂਜਾ (ਅਗਰਤਲਾ ਵਿੱਚ ਬੈਂਕ ਬੰਦ)

23 ਅਪ੍ਰੈਲ – ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)

LEAVE A REPLY

Please enter your comment!
Please enter your name here

Latest News

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ  ਸਰਪ੍ਰਸਤ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ ਵਿਖੇ ਪਰਸੋ ਚਾਰ ਦਸਬੰਰ ਨੂੰ...

ਮੁੱਖ ਮੰਤਰੀ ਮਾਨ ਨੇ ਸੇਵਾ ਕੇਂਦਰ ‘ਚ ਮਾਰੀ ਰੇਡ

ਸ਼੍ਰੀ ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ), 7 ਦਸੰਬਰ 2023 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਤੇ ਬੱਸੀ ਪਠਾਣਾ...

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ ਗੁਰੂ ਘਰ ਵਿੱਚ ਇੱਕ ਸਾਬਕਾ...

More Articles Like This