ਸੁਖਬੀਰ ਸਿੰਘ ਬਾਦਲ ਦੀ ਮੁਆਫੀ ਦੇ ਸੱਚ ਦੇ ਉਸ ਪਾਰ

Must Read

ਸਰੀਰ ਲਈ ਖਤਰਨਾਕ ਹੋ ਸਕਦੀ ਹੈ ਪਾਣੀ ਦੀ ਜ਼ਿਆਦਾ ਵਰਤੋਂ

ਮੋਹਾਲੀ (20 ਮਈ 2023 ) ਅਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਸੁਣਦੇ ਆ ਰਹੇ ਹਾਂ ਕਿ ਜਿੰਨਾ ਜ਼ਿਆਦਾ ਪਾਣੀ...

ਕਦੋਂ ਤਕ ਛੁਪਾਉਂਦੇ ਰਹੋਗੇ ਆਪਣੀ ਬੈੱਡਰੂਮ ਵਾਲੀ ਕਮਜ਼ੋਰੀ?

ਮੋਹਾਲੀ (19 ਮਈ 2023 ) ਮੈਂ ਚੰਗਾ ਸੰਭੋਗ ਕਿਵੇਂ ਕਰ ਸਕਦਾ ਹਾਂ (How to Increase Sexual Power)? ਸੰਭੋਗ ਕਰਨ...

(ਮੋਹਾਲੀ) 6 ਮਈ

ਕਮਲਜੀਤ ਸਿੰਘ ਬਨਵੈਤ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਸਿਆਸਤ ਨਾਲ ਵਾਹ ਵਾਸਤਾ ਰੱਖਣ ਵਾਲੇ ਲੋਕਾਂ ਦੀ ਜ਼ੁਬਾਨ ਤੇ ਇੱਕ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਨੂੰ ਸੰਭਾਲ ਵੀ ਸਕਣਗੇ। ਕੀ ਲੋਕਾਂ ਵੱਲੋਂ ਵੱਡੇ ਬਾਦਲ ਦੀ ਤਰ੍ਹਾਂ ਛੋਟੇ ਬਾਦਲ ਨੂੰ ਪਿਆਰ ਅਤੇ ਪ੍ਰਵਾਨਗੀ ਮਿਲ ਸਕੇਗੀ। ਕੁਝ ਪਟਤੇ ਬਾਦਲ ਤੇ ਜਿੰਦ ਝਸਦੀ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ‌ ਇਹੋ ਵਜ੍ਹਾ ਹੈ ਕਿ ਪਿਛਲੀਆਂ ਦੋ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਮੁੱਖ ਖਿਡਾਰੀਆਂ ਵਿਚੋਂ ਫਾਡੀ ਰਹਿੰਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਤਿੰਨ ਪ੍ਰਤੀਨਿਧਾਂ ਨੂੰ ਲੈ ਕੇ ਟੁੱਟ ਗਈ ਸੀ। ਉਸ ਤੋਂ ਬਾਅਦ ਲੋਕ ਸਭਾ ਦੀ ਦੂਜੀ ਚੋਣ ਜ਼ਿਮਨੀ ਹੈ ਜਦੋਂ ਦੋਵੇਂ ਪਾਰਟੀਆਂ ਆਪੋ-ਆਪਣੇ ਭਾਰ ਤੇ ਪਰਖ ਰਹੀਆਂ ਹਨ। ‌ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਵੋਟਰਾਂ ਨੇ ਅਕਾਲੀ ਦਲ ਅਤੇ ਭਾਜਪਾ ਨੂੰ ਉਹਨਾਂ ਦੀ ਅਸਲੀ ਤਸਵੀਰ ਦਿਖਾ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਹੁੰਦਿਆਂ ਪਿਛਲੀ ਕਾਰਗੁਜ਼ਾਰੀ ਤੇ ਨਜ਼ਰ ਮਾਰੀਏ ਤਾਂ ਹਾਲ ਦੀ ਘੜੀ ਕੋਈ ਆਸ ਦੀ ਬਹੁਤ ਵੱਡੀ ਕਿਰਨ ਨਜ਼ਰ ਨਹੀਂ ਆ ਰਹੀ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਵੇਲੇ ਆਪਣੇ ਪਿਤਾ ਦੇ ਗਲ੍ਹ ਲੱਗ ਕੇ ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਰੋਂਦੇ ਰਹੇ ਸ਼ਾਇਦ ਕੋਈ ਅੱਖ ਹੋਵੇਗੀ ਜਿਸ ਦੇ ਵਿਚੋਂ ਅੱਥਰੂ ਨਾ ਡੁੱਲੇ ਹੋਣ।‌ ਪੰਜਾਬ ਦੇ ਤਿੰਨ ਵਾਰ ਵਿੱਤ ਮੰਤਰੀ ਰਹੇ ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਤੇ ਸੁਖਬੀਰ ਸਿੰਘ ਦੀ ਇਕ ਦੂਜੇ ਦੇ ਗਲ ਲੱਗਕੇ ਰੋਣ ਦੀ ਤਸਵੀਰ ਹਾਲੇ ਵੀ ਅੱਖਾਂ ਮੂਰੇ ਆ ਕੇ ਭਾਵੁਕ ਕਰ ਦਿੰਦੀ ਹੈ। ਵੱਡੇ ਬਾਦਲ ਦੀ ਮੌਤ ਵੇਲੇ ਪਰਿਵਾਰ ਦੇ ਦੁੱਖ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਵੱਡੇ ਵੱਡੇ ਲੀਡਰਾਂ ਦਾ ਆ ਢੁਕਣਾ ਉਹਨਾਂ ਦੀ ਵਿਲੱਖਣ ਸ਼ਖ਼ਸੀਅਤ ਅਤੇ ਕੱਦ ਕਾਠ ਦੀ ਇੱਕ ਵੱਡੀ ਉਦਾਹਰਣ ਹੈ। ‌ ਉਂਝ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਹੀ ਸ਼ੁਰੂ ਹੋ ਗਈਆਂ ਸਨ ਕਿ ਹੋ ਸਕਦਾ ਹੈ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੀਂ ਮਾਸ ਦਾ ਰਿਸ਼ਤਾ ਮੁੜ ਤੋਂ ਜੁੜ ਜਾਵੇ।‌

ਵੱਡੇ ਬਾਦਲ ਦੇ ਭੋਗ ਮੌਕੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਮੁਆਫ਼ੀ ਅੱਜ ਕਲ ਖੂਬ ਚਰਚਾ ਵਿਚ ਹੈ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਆਪਣੇ ਅਤੇ ਆਪਣੇ ਪਰਵਾਰ ਵੱਲੋਂ ਜਾਣੇ-ਅਣਜਾਣੇ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਮੰਗੀ ਸੀ।‌ ਉਹਨਾਂ ਨੇ ਭਾਵੁਕ ਹੁੰਦਿਆਂ ਇਹ ਵੀ ਕਹਿ ਦਿੱਤਾ ਸੀ ਕਿ ਜੇ ਉਨ੍ਹਾਂ ਦੇ ਬਜ਼ੁਰਗਾਂ ਭਾਵ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਣਭੋਲ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਮੁਆਫੀ ਮੰਗਦੇ ਹਨ। ‌ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਮੰਗਣ ਤੇ ਸੱਚ ਦੇ ਉਸ ਪਾਰ ਦੀ ਗੱਲ ਕਰੀਏ ਤਾਂ ਇਹ ਕਿ ਉਨ੍ਹਾਂ ਦੀ ਸ਼ਖਸੀਅਤ ਵਿਚ ਪਹਿਲਾਂ ਨਾਲੋਂ ਵੱਧ ਹਲੀਮੀ ਝਲਕ ਰਹੀ ਸੀ। ਸੱਚ ਇਹ ਵੀ ਹੈ ਕਿ ਉਹ ਇਸ ਤੋਂ ਵੱਧ ਵੀ ਨਿਮਰ ਹੋ ਸਕਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਹ ਕਹਿੰਦੇ ਸੁਣੇ ਗਏ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਕੁਝ ਨਾ ਰਹੇ। ‌ ਇਸ ਦੇ ਉਲਟ ਹੁਣ ਸੁਖਬੀਰ ਸਿੰਘ ਬਾਦਲ ਨੇ ਇਹ ਮੰਨ ਲਿਆ ਹੈ ਕਿ ਸੱਤਾ ਵਿੱਚ ਹੁੰਦਿਆਂ ਬਾਦਲਾਂ ਕੋਲੋਂ ਕੋਈ ਨਾ ਕੋਈ ਗਲਤੀ ਤਾਂ ਹੋਈ ਹੈ। ‌ ਸ਼ਾਇਦ ਉਹ ਇਹ ਵੀ ਮਹਿਸੂਸ ਕਰ ਰਹੇ ਹਨ ਕੀ ਸੰਗਤ ਤੋਂ ਮੁਆਫ਼ੀ ਮੰਗਣ ਤੋਂ ਬਗੈਰ ਲੋਕਾਂ ਨਾਲ ਨੇੜਤਾ ਨਹੀਂ ਹੋ ਸਕਦੀ ਹੈ।

ਇਕ ਹੋਰ ਜਿਹੜੀ ਵੱਡੀ ਗੱਲ ਕਰਨ ਵਾਲੀ ਹੋਵੇਗੀ ਇਹ ਕਿ ਜੇ ਉਹ ਅੰਦਰੋਂ ਅੰਦਰੀ ਮੰਨਦੇ ਸੀ ਹੁਣ ਗਏ ਕਿ ਉਨ੍ਹਾਂ ਦੇ ਹੁੰਦਿਆਂ ਕੋਈ ਭੁੱਲ ਹੋਈ ਹੈ ਤਾਂ ਉਹ ਸਿਧੇ ਤੌਰ ਤੇ ਮੁਆਫੀ ਮੰਗ ਵੀ ਨਹੀਂ ਸਕਦੇ ਹਨ। ਆਪਣੇ ਸੰਬੋਧਨ ਦੌਰਾਨ ਜੇ ਕੋਈ ਅਜਿਹਾ ਇਸ਼ਾਰਾ ਕਰਦੀ ਹੈ ਤਾਂ ਉਨ੍ਹਾਂ ਨੂੰ ਪੁੱਠਾ ਪੈ ਸਕਦਾ ਸੀ। ‌ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਕੇਸ ਅਦਾਲਤ ਵਿਚ ਚਲ ਰਿਹਾ ਹੈ ਫਿਰ ਉਨ੍ਹਾਂ ਨੂੰ ਬਚਣ ਦਾ ਕੋਈ ਰਸਤਾ ਨਹੀਂ ਸੀ ਲੱਭਣਾ।
ਸਾਡੀ ਜਾਚੇ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਮੰਗਣ ਤੋਂ ਬਾਅਦ ਹੁਣ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ‌ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਡਟ ਜਾਵੇ। ‌ ਸ਼੍ਰੋਮਣੀ ਅਕਾਲੀ ਦਲ ਹੁਣ ਘੱਟੋ ਘੱਟ ਉਹ ਮੁੱਦੇ ਉਠਾਏ ਜਿਹੜੇ ਕੇਂਦਰ ਵੱਲੋਂ ਪੰਜਾਬ ਨਾਲ ਹੋ ਰਹੇ ਧੱਕੇ ਦੇ ਖਿਲਾਫ ਹੋਣ। ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਆਪਣਾ ਇਕ ਵਿਲੱਖਣ ਸਥਾਨ ਰੱਖਦਾ ਹੈ।

ਉਂਜ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ।‌ ਅਕਾਲੀ ਦਲ ਦੇ ਵਿਹੜੇ ਵਿੱਚੋਂ ਮੂਹਰਲੀ ਕਤਾਰ ਦੇ ਨੇਤਾ ਇਕ ਇਕ ਕਰਕੇ ਕਿਰਦੇ ਗਏ।‌ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਤੇ ਹੁਣ ਚਰਨਜੀਤ ਸਿੰਘ ਅਟਵਾਲ ਜੇ ਸਾਡੀਆਂ ਟਿਕਟਾਂ ਡਿੱਗੀਆਂ ਹਨ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਪਾਰਟੀ ਨੂੰ ਢਾਹ ਲੱਗਣ ਤੋਂ ਰੋਕਣ ਦੀ ਬਿਨਾਂ ਦੇਰੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਇਹ ਵੀ ਨਹੀਂ ਭੁਲਾਇਆ ਜਾ ਸਕਦਾ ਹੈ ਬ੍ਰਹਮ ਪ੍ਰਕਾਸ਼ ਸਿੰਘ ਬਾਦਲ ਦੇ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦੋ ਵਿਧਾਨ ਸਭਾ ਚੋਣਾਂ ਵਿੱਚ ਹਾਰ ਖੂਹ ਤੋਂ ਬਾਅਦ ਅਕਾਲੀ ਦਲ ਵਿੱਚ ਇੱਕ ਤਰ੍ਹਾਂ ਨਾਲ ਬਗਾਵਤ ਖੜੀ ਹੋ ਗਈ ਸੀ ‌।‌ ਗੱਲ ਨੂੰ ਅੰਦਰੋਂ ਲੱਗ ਰਹੀ ਢਾਹ ਹਾਲ ਦੀ ਘੜੀ ਰੁਕ ਗਈ ਲੱਗਦੀ ਹੈ ਪਰ ਸੁਖਬੀਰ ਸਿੰਘ ਬਾਦਲ ਤੋਂ ਪਾਰਟੀ ਦੇ ਵਰਕਰਾਂ ਅਤੇ ਪੰਜਾਬ ਵਾਸਤੇ ਹਿੱਕ ਡਾਹ ਕੇ ਖੜੇ ਹੈ ਦੀ ਮੰਗ ਕਰਦਾ ਹੈ ਨਹੀਂ ਤਾਂ ਅਜੇਹਾ ਹੜ੍ਹ ਆਉਣ ਦਾ ਡਰ ਬਣਿਆ ਰਹੇਗਾ ਜਿਹੜਾ ਅਕਾਲੀ ਦਲ ਨੂੰ ਵੱਡੀ ਢਾਹ ਲਾ ਸਕਦਾ ਹੈ। ‌

ਵੱਡੇ ਬਾਦਲ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਨਜ਼ਦੀਕੀ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਨਾਲ ਸ਼ਰੀਕੇਦਾਰੀ ਕਿਸ ਤਰ੍ਹਾਂ ਦੇ ਹਨ, ਇਸ ਤੇ ਵੀ ਅਕਾਲੀ ਦਲ ਦੀ ਸਿਆਸਤ ਨਿਰਭਰ ਕਰਦੀ ਹੈ। ਕੁਝ ਵੀ ਹੋਵੇ ਪੰਜਾਬ ਨੂੰ ਇੱਕ ਅਜਿਹੀ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੀ ਸੂਬੇ ਦੇ ਹੱਕਾਂ ਲਈ ਡੱਟ ਕੇ ਪਹਿਰਾ ਦੇਣ ਦਾ ਦਮ ਰੱਖਦੀ ਹੋਵੇ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਲੱਗੇ ਮੋਰਚੇ ਅਤੇ ਉਨ੍ਹਾਂ ਵੱਲੋਂ 16 ਸਾਲਾਂ ਲਈ ਕੱਟੀ ਸਿਆਸੀ ਜੇਲ੍ਹ ਸੁਖਬੀਰ ਸਿੰਘ ਬਾਦਲ ਲਈ ਇੱਕ ਬ
ਵੱਡੀ ਵਿਰਾਸਤ ਅਤੇ ਰਾਹ ਦਿਸੇਰਾ ਵਜੋਂ ਕੰਮ ਕਰਦੀ ਰਹੇਗੀ।

LEAVE A REPLY

Please enter your comment!
Please enter your name here

Latest News

ਸਰੀਰ ਲਈ ਖਤਰਨਾਕ ਹੋ ਸਕਦੀ ਹੈ ਪਾਣੀ ਦੀ ਜ਼ਿਆਦਾ ਵਰਤੋਂ

ਮੋਹਾਲੀ (20 ਮਈ 2023 ) ਅਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਸੁਣਦੇ ਆ ਰਹੇ ਹਾਂ ਕਿ ਜਿੰਨਾ ਜ਼ਿਆਦਾ ਪਾਣੀ ਪੀਓਗੇ ਓਨਾ ਹੀ ਜ਼ਿਆਦਾ ਸਿਹਤਮੰਦ...

ਕਦੋਂ ਤਕ ਛੁਪਾਉਂਦੇ ਰਹੋਗੇ ਆਪਣੀ ਬੈੱਡਰੂਮ ਵਾਲੀ ਕਮਜ਼ੋਰੀ?

ਮੋਹਾਲੀ (19 ਮਈ 2023 ) ਮੈਂ ਚੰਗਾ ਸੰਭੋਗ ਕਿਵੇਂ ਕਰ ਸਕਦਾ ਹਾਂ (How to Increase Sexual Power)? ਸੰਭੋਗ ਕਰਨ ’ਚ ਨਹੀਂ ਕਰਦਾ ਦਿਲ (Low...

ਮਰਦਾਂ ਦੀਆਂ ਇਹ 5 ਆਦਤਾਂ ਬਣ ਸਕਦੀਆਂ ਨੇ ‘ਕਮਜ਼ੋਰੀ’ ਦਾ ਕਾਰਨ

ਮੋਹਾਲੀ (18 ਮਈ 2023) ਅੱਜ-ਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਲੋਕਾਂ ਦੀ ਸੈਕਸੁਅਲ ਲਾਈਫ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੋ ਗਈ ਹੈ। ਆਪਣੇ ਸੁਪਨਿਆਂ ਨੂੰ...

ਰਜਬਾਹਾ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਸ੍ਰੀ ਮੁਕਤਸਰ ਸਾਹਿਬ (17 ਮਈ 2023) ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਬਾਈਪਾਸ 'ਤੇ ਬੱਤਰਾ ਲੱਖੀ ਕਾ ਆੜਾ, ਰਜਬਾਹੇ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼...

More Articles Like This