ਅੰਮ੍ਰਿਤਸਰ ( ਰਘੂ ਮਹਿੰਦਰੂ), 9 ਮਈ 2023
ਅੰਮ੍ਰਿਤਸਰ ਵਿੱਚ ਦੇਰ ਰਾਤ ਨੂੰ ਗੋਲ਼ੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਗੋਲ਼ੀ ਇਸਲਾਮਾਬਾਦ ਦੇ ਨੇੜੇ ਰਾਮ ਨਗਰ ਕਾਲੋਨੀ ਗਲੀ ਨਬਰ 11ਦੇ ਵਿੱਚ ਕੁੱਝ ਚਾਰ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਚਲਾਈ ਗਈ ਹੈ ਜਿਸ ਵਿਚ ਉਨ੍ਹਾਂ ਵੱਲੋ ਸੋਰਵ ਸੋਢੀ ਦੀ ਛਾਤੀ ਵਿੱਚ ਗੋਲ਼ੀ ਮਾਰੀ ਗਈ ਜਿਸਦੇ ਨਾਲ ਸੋਰਵ ਸੋਢੀ ਦੀ ਦੱਸਿਆ ਜਾ ਰਿਹਾ ਹੈ ਹਸਪਤਾਲ਼ ਲੈਕੇ ਜਾਂਦੇ ਸਮੇਂ ਮੌਤ ਹੋ ਗਈ ਗੋਲ਼ੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਮਕਸਦ ਦੇ ਨਾਲ ਆਏ ਸਨ ਇਹ ਜਾਂਚ ਦਾ ਵਿਸ਼ਾ ਹੈ। ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁਹੰਚ ਗਏ ਉਣਾ ਵੱਲੋ ਜਾਂਚ ਸ਼ੁਰੂ ਕਰ ਦਿੱਤੀ ਗਈl
ਇਸ ਮੌਕੇ ਥਾਣਾ ਇਸਲਾਮਾਬਾਦ ਦੇ ਮੁੱਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਸੌਰਵ ਸੋਢੀ ਨਾਂ ਦੇ ਨੋਜਵਾਨ ਨੂੰ ਗੋਲ਼ੀ ਮਾਰੀ ਗਈ ਹੈ ਜਿਸ ਨੂੰ ਹਸਪਤਾਲ਼ ਲੈਕੇ ਗਏ ਹਨ ਉਹ ਕੌਣ ਲੋਕ ਸਨ ਜਿਨ੍ਹਾਂ ਵਲੋਂ ਗੋਲ਼ੀ ਮਾਰੀ ਗਈ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪੁੱਜੇ ਹਾਂ ਆਲੇ ਦੁਆਲੇ ਦੇ ਸਿਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ। ਜਲਦੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ l
ਉਥੇ ਇਲਾਕ਼ੇ ਦੇ ਲੋਕਾਂ ਨੇ ਦੱਸਿਆ ਕਿ ਸੌਰਵ ਸੋਢੀ ਨੇ ਘਰ ਦੇ ਨਾਲ਼ ਬਿਸਕੁਟ ਤੇ ਰੱਸ ਬਣਾਉਣ ਦੀ ਫੈਕਟਰੀ ਲਗਾਈ ਹੋਈ ਹੈ ਦੇਰ ਰਾਤ ਸਾਡੇ 11 ਵਜੇ ਦੇ ਕਰੀਬ ਕੁੱਝ ਅਣਪਛਾਤੇ ਆਏ ਵਿਅਕਤੀਆਂ ਵਲੋਂ ਓਸਨੂੰ ਗੋਲ਼ੀ ਮਾਰੀ ਗਈ ਹੈ ਗੋਲ਼ੀ ਸੁਣਕੇ ਅਸੀ ਭਜਕੇ ਆਏ ਹਾਂ ਉਹ ਫਰਾਰ ਹੋ ਗਏ ਸਨ ਕਿਸ ਕਾਰਣ ਤੇ ਕਿਊੰ ਗੋਲ਼ੀ ਮਾਰੀ ਗਈ ਹੈ ਇਸਦੇ ਬਾਰੇ ਸਾਨੂੰ ਕੁੱਝ ਨਹੀਂ ਪਤਾ ਪੁਲੀਸ ਵਾਲ਼ੇ ਮੌਕੇ ਤੇ ਪੁੱਜੇ ਹਨ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 35 ਸਾਲ ਦੇ ਕਰੀਬ ਸੀ ਤੇ ਉਸਦਾ ਇੱਕ ਬੱਚਾ ਵੀ ਹੈ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸਦੇ ਪਿਤਾ ਦੀ ਮੋਤ ਹੋ ਚੁੱਕੀ ਹੈ ਤੇ ਘਰ ਵਿੱਚ ਮਾਤਾ ਤੇ ਪਤਨੀ ਅਤੇ ਬੱਚੇ ਸਨ।