ਸ੍ਰੀ ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ), 6 ਦਸੰਬਰ 2022
ਨਾਜਾਇਜ਼ ਹਥਿਆਰਾਂ ਦੇ ਮਾਮਲੇ ਤੇ ਸਖਤੀ ਵਰਤਦਿਆ ਜ਼ਿਲ੍ਹਾ ਪੁਲਿਸ ਫਤਹਿਗੜ ਸਾਹਿਬ ਦੇ ਸੀਆਈਏ ਸਟਾਫ਼ ਵੱਲੋਂ ਯੂ.ਪੀ ਤੋ ਨਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਗੈਂਗਸਟਰਾ ਅਤੇ ਹੋਰ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆ ਨੂੰ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਜਿਸ ਦਾ ਜੇਲਾ ਵਿੱਚ ਬੰਦ ਗੈਂਗਸਟਰਾ ਨਾਲ ਵੀ ਤਾਲਮੇਲ ਹੈ।
ਡਾ: ਰਵਜੋਤ ਗਰੇਵਾਲ ਐਸ.ਐਸ.ਪੀ , ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿਵਾਸੀ ਵੀਰਪ੍ਰਤਾਪ ਸਿੰਘ ਤੋ 3 ਪਿਸਤੋਲ 315 ਬੋਰ ਸਮੇਤ 6 ਜਿੰਦਾ ਰੌਂਦ ਅਤੇ 2 ਪਿਸਟਲ .32 ਬੋਰ ਸਮੇਤ ਮੈਗਜੀਨ ਅਤੇ 20 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਡਾ: ਰਵਜੋਤ ਗਰੇਵਾਲ ਨੇ ਦੱਸਿਆ ਦੋਸੀ ਦੇ ਖਿਲਾਫ ਪਹਿਲਾ ਵੀ ਜਿਲ੍ਹਾ ਹੁਸ਼ਿਆਰਪੁੱਰ ਵਿੱਚ ਇੱਕ ਮੁਕੱਦਮਾ ਦਰਜ ਹੈ।ਜੋ ਇਹ ਦੋਸ਼ੀ ਯੂ.ਪੀ ਤੋ ਨਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਗੈਂਗਸਟਰਾ ਅਤੇ ਹੋਰ ਲੁੱਟਾ ਖੋਹਾ ਕਰਨ ਵਾਲੇ ਭੈੜੇ ਵਿਅਕਤੀਆ ਨੂੰ ਸਪਲਾਈ ਕਰਨ ਦਾ ਧੰਦਾ ਕਰਦਾ ਹੈ, ਜਿਸ ਦਾ ਜੇਲ ਵਿੱਚ ਬੰਦ ਗੈਂਗਸਟਰਾ ਨਾਲ ਵੀ ਤਾਲਮੇਲ ਹੈ।
ਵੀਰ ਪ੍ਰਤਾਪ ਸਿੰਘ ਪਾਸੋਂ ਹੁਣ ਤੱਕ ਦੀ ਪੁੱਛ ਗਿੱਛ ਦੋਰਾਨ ਇਹ ਪਤਾ ਲੱਗਾ ਹੈ, ਕਿ ਦੋਸੀ ਦੇ ਹੁਸ਼ਿਆਰਪੁਰ ਜੇਲ ਵਿੱਚ ਬੰਦ ਰਹਿਣ ਦੋਰਾਨ ਮਾੜੇ ਅਨਸਰਾ ਨਾਲ ਸਬੰਧ ਹੋ ਗਏ ਸਨ, ਜਿਨ੍ਹਾ ਦੀ ਮਦਦ ਨਾਲ ਇਹ ਯੂ.ਪੀ ਤੋ ਨਜਾਇਜ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਲੱਗ ਪਿਆ ਸੀ।ਹੁਣ ਇਸ ਨੇ ਅਸਲਾ ਕਿਸ ਨੂੰ ਦੇਣਾ ਸੀ।ਗੈਂਗਸਟਰਾ ਜਾਂ, ਲੁੱਟ ਖੋਹ ਕਰਨ ਵਾਲਿਆ ਨੂੰ ਦੇਣਾ ਸੀ, ਇਸ ਬਾਰੇ ਦੋਸੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।