ਹੁਸ਼ਿਆਰਪੁਰ( ਅਮਰੀਕ ਕੁਮਾਰ),6 ਅਕਤੂਬਰ 2022
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਸੀ ਪਿੰਡ ਦੇ ਪਰਿਵਾਰ ਨੂੰ ਬੀਤੇ ਦਿਨੀਂ ਅਮਰੀਕਾ ਦੇ ਵਿਚ ਕੀਤਾ ਗਿਆ ਸੀ ਅਗਵਾ ਜਿਸ ਦੀ ਅੱਜ ਸਵੇਰੇ ਦੁੱਖ ਭਰੀ ਖਬਰ ਆਈ ਹੈ ਕਿ ਚਾਰਾਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ l ਹੁਣ ਤਕ ਜੋ ਜਾਣਕਾਰੀ ਪ੍ਰਾਪਤ ਹੋਇਆ ਉਸ ਅਨੁਸਾਰ ਜੋ ਦੋ ਸਾਲ ਦੀ ਬੱਚੀ ਸੀ ਉਸ ਦੀ ਭੁੱਖ ਨਾਲ ਅਤੇ ਬਾਕੀ ਤਿੰਨੋਂ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ l
ਆਹ ਵੇਖੋ ਪੰਜਾਬ ਦਾ ਹਾਲ! ਦੋ ਸਪੋਰਟਸ ਅਧਿਆਪਕ ਹੈਰੋਇਨ ਸਣੇ ਕਾਬੂ
ਇਨ੍ਹਾਂ ਦੀਆਂ ਬਾਡੀਆਂ ਕੈਲੀਫੋਰਨੀਆ ਦੇ ਵਿੱਚ ਬਦਾਮਾਂ ਦੇ ਬਾਗ਼ ਵਿੱਚੋਂ ਮਿਲੀਆਂ ਹਨ l ਜਿਵੇਂ ਇਸ ਦੀ ਜਾਣਕਾਰੀ ਪਿੰਡ ਹਰਸੀ ਚ ਪਹੁੰਚੀ ਤਾਂ ਪਿੰਡ ਅਤੇ ਇਲਾਕਾ ਵਾਸੀਆਂ ਚ ਸੋਗ ਦੀ ਲਹਿਰ ਦੌੜ ਗਈ ਤਿਉਹਾਰਿਕ ਵਿਅਕਤੀ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਅਮਰੀਕਾ ਪੁਲਸ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ l
ਬੀਕੇਯੂ ਸਿੱਧੂਪੁਰ ਨੇ ਪਿੰਡ ਭੈਣੀਬਾਘਾ ਵਿੱਚ ਫੂਕੀ ਕੇਂਦਰ ਸਰਕਾਰ ਦੀ ਅਰਥੀ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਸੀ ਤੇ ਪਿੰਡਾਂ ਵਿੱਚ ਵੀ ਸਾਰਿਆਂ ਨਾਲ ਅਕਸਰ ਪਿਆਰ ਨਾਲ ਅਤੇ ਮਿਲਜੁਲ ਕੇ ਰਹਿੰਦੇ ਸਨ l