ਟਿਕਰੀ ਬਾਰਡਰ,7ਫਰਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਵਿੱਚ ਚਲ ਰਹੇ ਕਿਸਾਨੀ ਸੰਘਰਸ਼ ਨੂੰ ਅੱਜ 74 ਦਿਨਾਂ ਦਾ ਸਮਾਂ ਹੋ ਗਿਆ।ਇਸ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਇਸ ਪ੍ਰਦਰਸ਼ਨ ਦੌਰਾਨ ਮੌਤ ਵੀ ਹੋ ਚੁੱਕੀ ਹੈ।ਤਾਜ਼ਾ ਮਾਮਲਾ ਟਿਕਰੀ ਬਾਰਡਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ 60 ਸਾਲਾਂ ਕਿਸਾਨ ਸੁਖਮਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਹੈ।ਮ੍ਰਿਤਕ ਕਿਸਾਨ ਪਿੰਡ ਦੂਰਕੋਟ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਆਤਮਹੱਤਿਆਂ ਕਰਨ ਤੋਂ ਪਹਿਲਾਂ ਟਿਕਰੀ ਬਾਰਡਰ ‘ਤੇ ਮੌਜੂਦ ਕਿਸਾਨ ਨੇ ਸੁਸਾਇਡ ਨੋਟ ਲਿਖ ਸਰਕਾਰ ਬਾਰੇ ਬੋਲੀ ਵੱਡੀ ਗੱਲ
ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਇਸੇ ਬਾਰਡਰ ‘ਤੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ 52 ਸਾਲਾਂ ਕਿਸਾਨਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਜਿਸ ਦਾ ਨਾਮ ਕਰਮਬੀਰ ਦੱਸਿਆ ਜਾ ਰਿਹਾ ਹੈ ।ਮ੍ਰਿਤਕ ਕਿਸਾਨ ਦੀਆਂ 3 ਧੀਆਂ ਹਨ ਜਿਹਨਾਂ ਵਿਚੋਂ ਇੱਕ ਦਾ ਵਿਆਹ ਹੋ ਚੱੁਕਿਆ ਹੈ।
ਚੱਕਾ ਜਾਮ ਤੋਂ ਬਾਅਦ ਹੁਣ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ,ਅੱਜ ਹਰਿਆਣਾ ‘ਚ ਹੋਵੇਗਾ ਕਿਸਾਨਾਂ ਦਾ ਵੱਡਾ ਇੱਕਠਾ
ਮ੍ਰਿਤਕ ਕਿਸਾਨਾਂ ਵੱਲੋਂ ਮਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਿਖਆ ਗਿਆ ਸੀ ਜਿਸ ‘ਚ ਉਸ ਨੇ ਲਿਿਖਆ ਸੀ ਕਿ ਇਹ ਕਾਲੇ ਕਾਨੂੰਨ ਕਦੋਂ ਰੱਦ ਹੋਣਗੇ ਕੁਝ ਪਤਾ ਨਹੀਂ ਪਰ ਕਿਸਾਨਾਂ ਭਰਾਵੋਂ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਘਰ ਨਹੀਂ ਜਾਣਾ!ਧੰਨਵਾਦ
ਅੱਜ ਕਰਨਗੇ ਪੀ.ਐਮ ਮੋਦੀ ਪੱਛਮੀ ਬੰਗਾਲ ਅਤੇ ਅਸਾਮ ਦਾ ਦੌਰਾ
ਸੋ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਕਿਸਾਨ ਅੰਦੋਲਨ ਦੌਰਾਨ ਲੋਕਾਂ ਦੀ ਮੌਤ ਹੋ ਚੱੁਕੀ ਹੈ ਪਰ ਸਰਕਾਰ ਆਪਣੇ ਫੈਸਲਾ ਵਾਪਸ ਲੈਣ ਲਈ ਤਿਆਰ ਨਹੀਂ ।