ਪਟਿਆਲਾ (ਕਰਨਵੀਰ ਸਿੰਘ ਰੰਧਾਵਾ), 15 ਸਤੰਬਰ 2023
ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਦੋਂ ਇਸ ਬਾਰੇ ਕਿਸਾਨ ਆਗੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਵਿਅਕਤੀ ਵੱਲੋਂ ਬੈਂਕ ਤੋਂ ਲੋਨ ਲਿਆ ਗਿਆ ਸੀ ਲੋਨ ਲੈਣ ਤੋਂ ਬਾਅਦ ਪੂਰੇ ਪੈਸੇ ਵੀ ਬੈਂਕ ਨੂੰ ਭਰ ਦਿੱਤੇ ਗਏ
ਪਰ ਉਸੇ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਦੀ ਗਰੰਟੀ ਪਾਈ ਗਈ ਸੀ ਜਿਸ ਨੇ ਬੈਂਕ ਤੋਂ ਲੋਨ ਲਿਆ ਸੀ ਤੇ ਉਸ ਨੇ ਪੈਸੇ ਨਹੀਂ ਭਰੇ , ਜਿਸ ਤੋਂ ਬਾਅਦ ਬੈੰਕ ਨੇ ਵਿਅਕਤੀ ਨੂੰ ਐਨਓਸੀ ਦੇਣ ਤੋਂ ਮਨ੍ਹਾ ਕਰ ਦਿੱਤਾ।
ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਬੈਂਕ ਅੰਦਰ ਨਜ਼ਰਬੰਦ ਕਰਕੇ ਕਰਕੇ ਧਰਨਾ ਪ੍ਰਦਰਸ਼ਨ ਕੀਤਾ , ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਬੈਂਕ ਮੈਨੇਜਰ ਨਾਲ ਗੱਲਬਾਤ ਜਥੇਬੰਦੀਆਂ ਨੂੰ ਦਿੱਤਾ ਗਿਆ ਇੱਕ ਹਫ਼ਤੇ ਵਿਅਕਤੀ ਨੂੰ ਐਨਓਸੀ ਦੇ ਦਿੱਤੀ ਜਾਵੇਗੀ।