ਰੂਪਨਗਰ (ਮਨਪ੍ਰੀਤ ਚਾਹਲ), 3 ਸਤੰਬਰ 2023
ਹੜਾ ਕਾਰਨ ਹੋਏ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਨਾਂ ਮਾਤਰ ਮਿਲਣ ਦਾ ਮੁੱਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਚੁੱਕਿਆ ਗਿਆ ਤੇ ਮੋਰਿੰਡਾ ਦੇ ਪਿੰਡ ਡੂਮਛੇੜੀ ਦੇ ਕਿਸਾਨ ਨੂੰ 12 ਏਕੜ ਜਮੀਨ ਦਾ ਮੁਆਵਜ਼ਾ 12 ਹਜ਼ਾਰ 600 ਰੁਪਏ ਦੇਣ ਦਾ ਮੁੱਦਾ ਚੁੱਕਦਿਆਂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਉੱਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਢੁਕਵਾਂ ਮੁਆਵਜਾ ਨਹੀ ਦੇਵੇਗੀ ਤਾਂ ਕਾਂਗਰਸ ਤਿੱਖਾ ਸੰਘਰਸ਼ ਕਰੇਗੀ।ਉੱਨਾਂ ਕਿਹਾ ਕਿ ਮੁਆਵਜ਼ੇ ਤੋਂ ਪਹਿਲਾਂ ਹੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਦਾਵੇ ਕਰਨ ਵਾਲੇ ਮੁੱਖ ਮੰਤਰੀ ਅੱਜ ਦੱਸਣ ਕਿ ਕਿਸਾਨਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਕਿਸ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ।