ਯੂਪੀ (ਬਿਊਰੋ ਰਿਪੋਰਟ), 28 ਅਪ੍ਰੈਲ 2023
ਅਜੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ।ਇਸ਼ਕ ਦੇ ਵਿੱਚ ਅੰਨ੍ਹੀ ਹੋਈ ਕੁੜੀ ਵੱਲੋਂ ਜੋ ਹਰਕਤ ਕੀਤੀ ਗਈ ਉਸ ਨੇ ਇੱਕ ਵਾਰ ਤਾਂ ਪਿਆਰ ਕਰਨ ਵਾਲਿਆਂ ਦਾ ਭਰੋਸਾ ਹੀ ਤੋੜ ਦਿੱਤਾ ਹੈ। ਜੀ ਹਾਂ ਪ੍ਰੇਮੀ ਦੇ ਪਿਓ ਨਾਲ ਹੀ ਪ੍ਰੇਮਿਕਾ ਫਰਾਰ ਹੋਈ ਹੈ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਆਖਰ ਇਹ ਕਿਵੇਂ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਇਹ ਮਾਮਲਾ ਉਤਰ ਪ੍ਰਦੇਸ਼ ਦੇ ਕਾਨਪੁਰ ਦੇ ਚਕੇਰੀ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ।
ਔਰਈਆਂ ਨਿਵਾਸੀ ਕਮਲੇਸ਼ ਅਤੇ ਉਸ ਦਾ ਬੇਟਾ ਰੁਜ਼ਗਾਰ ਦੀ ਭਾਲ ਦੇ ਵਿੱਚ ਕਾਨਪੁਰ ਆਉਂਦੇ ਨੇ ।ਕਮਲੇਸ਼ ਮਿਸਤਰੀ ਦਾ ਕੰਮ ਕਰਦਾ ਜਦੋਂ ਕਿ ਉਸ ਦਾ ਬੇਟਾ ਮਜ਼ਦੂਰੀ ਕਰਦਾ ਇਸ ਦੌਰਾਨ ਇੱਕ ਲੜਕੀ ਨੂੰ ਕਮਲੇਸ਼ ਦੇ ਬੇਟਾ ਨਾਲ ਪਿਆਰ ਹੋ ਗਿਆ ਦੋਵਾਂ ਦੇ ਪ੍ਰੇਮ ਸੰਬੰਧ ਬਣੇ ਲੜਕੀ ਅਕਸਰ ਲੜਕੇ ਦੇ ਘਰ ਉਸ ਨੂੰ ਮਿਲਣ ਆਉਂਦੀ ਸੀ ਪਰ ਮੁੰਡਾ ਕੰਮ ‘ਤੇ ਹੁੰਦਾ ਸੀ ਜਿਸ ਕਾਰਨ ਹੋਲੀ ਹੋਲੀ ਲੜਕੀ ਨੇ ਉਸ ਦੇ ਪਿਤਾ ਨਾਲ ਗੱਲ ਕਰਨ ਗਈ ਦੋਵੇਂ ਨੂੰ ਪਿਆਰ ਹੋਇਆ ।ਜਿਸ ਤੋਂ ਦੋਵੇਂ ਹੀ ਫਰਾਰ ਹੋ ਗਏ। ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਥਾਣੇ ਦੇ ਵਿੱਚ ਲੜਕੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ । ਪਰ ਕਮਲੇਸ਼ ਦਾ ਬੇਟਾ ਘਰ ਦੇ ਵਿੱਚ ਹੀ ਮੌਜੂਦ ਸੀ ਇਸ ਕਾਰਨ ਲੜਕੀ ਇਥੇ ਗਈ ਸੀ
ਇਸ ਬਾਰੇ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਿਲਆ ਅਤੇ ਲੜਕੇ ‘ਤੇ ਇਸ ਵੀ ਤਰ੍ਹਾਂ ਦਾ ਸ਼ੱਕ ਨਹੀਂ ਜਤਾਇਆ ਗਿਆ ਪਰ ਜਦੋਂ ਪੁਲਿਸ ਨੇ ਸਖ਼ਤੀ ਦੇ ਨਾਲ ਮੁੰਡੇ ਨੂੰ ਪੁੱਛਿਆਂ ਤਾਂ ਉਸ ਨੇ ਸਾਰੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਸ਼ਰਮ ਦੇ ਮਾਰੇ ਪੁਲਿਸ ਨੂੰ ਕੁਝ ਨਹੀਂ ਦੱਸਿਆ ।ਪਰ ਉਸ ਦੀ ਪ੍ਰੇਮੀ ਉਸ ਦੇ ਪਿਓ ਨਾਲ ਹੀ ਫਰਾਰ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਦਿਆ ਦੋਵਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਪਰ ਲੜਕੀ ਦਾ ਕਹਿਣਾ ਹੈ ਕਿ ਉਹ ਕਮਲੇਸ਼ ਨਾਲ ਹੀ ਕਹਿਣਾ ਚਾਹੁੰਦੀ ਹੈ।