ਦਿੱਲੀ (ਸਕਾਈ ਨਿਊਜ਼ ਪੰਜਾਬ), 7 ਨਵੰਬਰ 2022
ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਸੋਨੇ ਦੀਆਂ ਕੀਮਤਾਂ ‘ਚ ਮਾਮੂਲੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। MCX ਗੋਲਡ ਦਸੰਬਰ ਫਿਊਚਰਜ਼ 76 ਰੁਪਏ ਦੀ ਮਜ਼ਬੂਤੀ ਨਾਲ 50,942 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਚਾਂਦੀ ਦਾ ਦਸੰਬਰ ਵਾਇਦਾ 258 ਰੁਪਏ ਦੀ ਗਿਰਾਵਟ ਨਾਲ 60,280 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰਦਾ ਰਿਹਾ। ਚਾਂਦੀ ‘ਚ ਉਪਰਲੇ ਪੱਧਰਾਂ ਤੋਂ ਵਿਕਰੀ ਦਾ ਦਬਾਅ ਦੇਖਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 50,866 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਚਾਂਦੀ ਦਾ ਦਸੰਬਰ ਵਾਇਦਾ 60,358 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਇਆ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਕੌਮਾਂਤਰੀ ਬਾਜ਼ਾਰ ‘ਚ ਹਾਜ਼ਿਰ ਸੋਨਾ 8.72 ਡਾਲਰ ਦੀ ਗਿਰਾਵਟ ਨਾਲ 1672.15 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਚਾਂਦੀ 0.28 ਡਾਲਰ ਪ੍ਰਤੀ ਔਂਸ ਕਮਜ਼ੋਰ ਹੋ ਕੇ 20.56 ਡਾਲਰ ਪ੍ਰਤੀ ਔਂਸ ‘ਤੇ ਹੈ।
ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ
Goodreturns ਦੀ ਵੈੱਬਸਾਈਟ ‘ਤੇ ਜਾਰੀ ਕੀਮਤਾਂ ਦੇ ਮੁਤਾਬਕ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਸ ਤਰ੍ਹਾਂ ਬੋਲੀਆਂ ਜਾ ਰਹੀਆਂ ਹਨ- ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਕੇਰਲ ‘ਚ 22 ਕੈਰੇਟ ਸੋਨੇ ਦੀ ਕੀਮਤ 47,010 ਰੁਪਏ ਪ੍ਰਤੀ 10 ਗ੍ਰਾਮ ਹੈ। ਦਿੱਲੀ, ਚੰਡੀਗੜ੍ਹ, ਜੈਪੁਰ ਅਤੇ ਲਖਨਊ ਵਿੱਚ 22 ਕੈਰੇਟ ਸੋਨੇ ਦੀ ਕੀਮਤ 47,160 ਰੁਪਏ ਪ੍ਰਤੀ 10 ਗ੍ਰਾਮ ਹੈ।
ਚਾਂਦੀ ਦੀਆਂ ਕੀਮਤਾਂ
ਮੁੰਬਈ, ਦਿੱਲੀ, ਕੋਲਕਾਤਾ, ਅਹਿਮਦਾਬਾਦ, ਜੈਪੁਰ, ਲਖਨਊ, ਪਟਨਾ ਅਤੇ ਚੰਡੀਗੜ੍ਹ ਵਿੱਚ ਚਾਂਦੀ ਦੀ ਕੀਮਤ 60,400 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਚੇਨਈ, ਕੇਰਲ, ਕੋਇੰਬਟੂਰ, ਮਦੁਰਾਈ ਅਤੇ ਵਿਜੇਵਾੜਾ ‘ਚ ਚਾਂਦੀ ਦੀ ਕੀਮਤ 66,300 ਰੁਪਏ ਪ੍ਰਤੀ ਕਿਲੋਗ੍ਰਾਮ ਹੈ।