ਅਮਰੀਕਾ( ਬਿਊਰੋ ਰਿਪੋਰਟ), 30 ਮਾਰਚ 2023
ਅਮਰੀਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।ਸ਼ਹਿਰ ਸੈਕਰਾਮੈਂਟੋ ਦੇ ਗੁਰੂਘਰ ਵਿੱਚ ਕੁਝ ਸਿੱਖ ਨੌਜਵਾਨਾਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋਏ ਹਨ। ਫਿਲਹਾਲ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।ਮੁਲਜ਼ਮ ਦੀ ਪਛਾਣ ਕਰਮਨ ਸੰਧੂ ਦੇ ਰੂਪ ਵਿੱਚ ਹੋਈ ਹੈ ।ਗੁਰੂਦਵਾਰੇ ਦੇ ਪ੍ਰਬੰਧਕਾ ਨੇ ਘਟਨਾ ਤੇ ਅਫਸੋਸ ਜਤਾਇਆ ਹੈ।