ਨਾਭਾ (ਸੁਖਚੈਨ ਸਿੰਘ), 1 ਸਤੰਬਰ 2023
ਨਾਭਾ ਟਰੱਕ ਯੂਨੀਅਨ ਦੇ ਵਿੱਚ ਟਰੱਕ ਓਪਰੇਟਰਾਂ ਦੀ ਚੜ੍ਹਦੀ ਕਲਾ ਦੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਵਿਚ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਚੈਅਰਮੈਨ ਪਟਿਆਲਾ ਜਿਲਾ ਯੋਜਨਾਂ ਬੋਰਡ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਟਰੱਕ ਓਪਰੇਟਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਵਿੱਚ ਰਾਗੀ ਸਿੰਘਾਂ ਵਲੋ ਕੀਰਤਨ ਦਾ ਆਨੰਦ ਮਾਣਿਆ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਕਾਗਰਸ ਸਰਕਾਰ ਸਮੇਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਕਰ ਦਿਤੀਆਂ ਸਨ ਅਤੇ ਟਰੱਕ ਓਪਰੇਟਰ ਬਿਲਕੁਲ ਵਿਹਲੇ ਹੋ ਚੁੱਕੇ ਸੀ। ਪਰ ਜਦੋਂ ਦੀ ਆਮ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਵੀ ਟਰੱਕ ਓਪਰੇਟਰ ਖੁਸ਼ ਹਨ ਅਤੇ ਟਰੱਕ ਓਪਰੇਟਰਾਂ ਨੂੰ ਵਧੀਆ ਰੁਜ਼ਗਾਰ ਮਿਲ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਟਰੱਕ ਓਪਰੇਟਰਾਂ ਦੀ ਚੜ੍ਹਦੀ ਕਲਾ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਨਾਭਾ ਟਰੱਕ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਰਹਿਲ ਨੇ ਕਿਹਾ ਕਿ ਜਦੋਂ ਦੀ ਆਮ ਪਾਰਟੀ ਸੱਤਾ ਵਿੱਚ ਆਈ ਹੈ। ਉਦੋਂ ਤੋਂ ਟਰੱਕ ਅਪਰੇਟਰ ਖੁਸ਼ ਹਨ ਕਿਉਂ ਕਿ ਅਪਰੇਟਰ ਨੂੰ ਵਧੀਆ ਰੁਜ਼ਗਾਰ ਮਿਲ ਰਿਹਾ ਹੈ। ਕਾਂਗਰਸ ਸਰਕਾਰ ਵੇਲੇ ਟਰੱਕ ਯੂਨੀਅਨ ਵਿੱਚ ਢਾਈ ਸੌ ਟਰੱਕ ਸਨ ਅਤੇ ਹੁਣ ਯੂਨੀਅਨ ਵਿੱਚ ਸਾਢੇ ਛੇ ਸੋ ਟਰੱਕ ਹਨ। ਆਪ ਸਰਕਾਰ ਦੀ ਸਰਕਾਰ ਬਣਨ ਤੋਂ ਬਾਅਦ ਟਰੱਕ ਓਪਰੇਟਰ ਬਹੁਤ ਖੁਸ਼ ਹਨ।