ਨਾਭਾ (ਸੁਖਚੈਨ ਸਿੰਘ), 25 ਮਾਰਚ 2023
ਨਾਭਾ ਦੇ ਸਦਰ ਬਾਜ਼ਾਰ ਵਿਖੇ ਗੈਸ ਪਲਾਂਟ ਦਾ ਇਕ ਟੈਂਕਰ ਦੇਰ ਰਾਤ ਬਾਜ਼ਾਰ ਵਿੱਚ ਫਸ ਗਿਆ। ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਦਰਅਸਲ ਇੰਡੀਅਨ ਗੈਸ ਪਲਾਂਟ ਦਾ ਟੈੰਕਰ ਚਲਾਉਣ ਵਾਲਾ ਡਰਾਈਵਰ ਸ਼ਰਾਬੀ ਹਾਲਤ ਵਿੱਚ ਨਾਭਾ ਸ਼ਹਿਰ ਦੇ ਬਾਜ਼ਾਰ ਅੰਦਰ ਦਾਖਲ ਹੋ ਗਿਆ ਅਤੇ ਸਦਰ ਬਾਜ਼ਾਰ ਦੇ ਮੋੜ ਤੇ ਬਾਜ਼ਾਰ ਭੀੜਾ ਹੋਣ ਕਰਕੇ ਉਥੇ ਹੀ ਫਸ ਗਿਆ।
ਜਦੋਂ ਡਰਾਈਵਰ ਤੋਂ ਟੈਂਕਰ ਅੱਗੇ ਨਾ ਚੱਲਿਆ ਤਾਂ ਉਹ ਟੈਂਕਰ ਨੂੰ ਵਿੱਚ-ਵਿਚਾਲੇ ਬਾਜ਼ਾਰ ਵਿੱਚ ਛੱਡ ਕੇ ਰਫੂ ਚੱਕਰ ਹੋ ਗਿਆ। ਬਾਜ਼ਾਰ ਵਿੱਚ ਲੱਗੀਆਂ ਬਿਜਲੀ ਦੀ ਤਾਂਰਾ ਅਤੇ ਦੁਕਾਨਾਂ ਦੇ ਸ਼ੈਡਾ ਦੀ ਤੋੜਫੋੜ ਕੀਤੀ ਗਈ ਸਵੇਰ ਹੁੰਦੇ ਹੀ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਕੀਤੀ ਅਤੇ ਨਾਭਾ ਪੁਲਿਸ ਵੱਲੋਂ ਟੈਂਕਰ ਨੂੰ ਬਜਾਰ ਵਿੱਚੋਂ ਕੱਢਣ ਲਈ ਇੰਡੀਅਨ ਗੈਸ ਪਲਾਂਟ ਤੋਂ ਕਿਸੇ ਹੋਰ ਡਰਾਇਵਰ ਨੂੰ ਲੈ ਕੇ ਆਉਣਾ ਪਿਆ ਟੈਂਕਰ ਨੂੰ ਬਾਹਰ ਕੱਢਣ ਲਈ ਬੈਕ ਲੈ ਕੇ ਜਾਣਾ ਪਿਆ।
ਜਿਸ ਨਾਲ ਦੁਕਾਨਦਾਰਾਂ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ ਗੈਸ ਦਾ ਇਹ ਟੈੰਕਰ ਖਾਲੀ ਨਿਕਲਿਆ ਜੇਕਰ ਭਰਿਆ ਹੋਇਆ ਟੈਂਕਰ ਇਸ ਤਰ੍ਹਾਂ ਬਾਜ਼ਾਰ ਵਿੱਚ ਫਸ ਜਾਂਦਾ ਹੈ ਤਾ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਸਬੰਧੀ ਸਥਾਨਕ ਵਾਸੀਆਂ ਨੇ ਕਿਹਾ ਕਿ ਦੇਰ ਰਾਤ ਸ਼ਰਾਬੀ ਹਾਲਤ ਵਿੱਚ ਟੈਂਕਰ ਦਾ ਡਰਾਈਵਰ ਟੈਂਕਰ ਨੂੰ ਬਾਜ਼ਾਰ ਵਿੱਚ ਲੈ ਆਇਆ ਪਰ ਬਾਜ਼ਾਰ ਭੀੜਾ ਹੋਣ ਕਰਕੇ ਟੈਂਕਰ ਉਥੇ ਹੀ ਫਸ ਗਿਆ ਉਨ੍ਹਾਂ ਕਿਹਾ ਕਿ ਗੈਸ ਵਾਲਾ ਟੈਂਕਰ ਬਜਾਰ ਵਿੱਚ ਫਸਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ l
ਇਸ ਸਬੰਧੀ ਟੈਂਕਰ ਨੂੰ ਬਜਾਰ ਵਿੱਚੋਂ ਬਾਹਰ ਕੱਢਾਉਂਦੇ ਹੋਏ ਪੁਲਿਸ ਅਧਿਕਾਰੀ ਕਸਮੀਰਾ ਸਿੰਘ ਨੇ ਕਿਹਾ ਕਿ ਪੁਲਿਸ ਨੇ ਦੇਰ ਰਾਤ ਪੈਟਰੋਲਿੰਗ ਸਮੇਂ ਸ਼ਰਾਬੀ ਹਾਲਤ ਵਿੱਚ ਵੇਖਿਆ ਸੀ ਜਿਸ ਵੱਲੋਂ ਟੈਂਕਰ ਨੂੰ ਦੇਰ ਰਾਤ ਬਜ਼ਾਰ ਵਿੱਚ ਲਿਜਾ ਕੇ ਫਸਾ ਦਿੱਤਾ। ਹੁਣ ਬੜੀ ਮੁਸ਼ਕਿਲ ਨਾਲ ਕਿਸੇ ਹੋਰ ਡਰਾਇਵਰ ਰਾਹੀਂ ਇਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਦੋਸ਼ੀ ਡਰਾਈਵਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।