ਅੰਮ੍ਰਿਤਸਰ (ਮਨਜਿੰਦਰ ਸਿੰਘ), 17 ਜਨਵਰੀ 2023
ਇਕ ਬਹੁਤ ਹੀ ਦੁੱਖ ਭਰੀ ਖਬਰ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਭਿਆਨਕ ਕਾਰ ਐਕਸੀਡੈਂਟ ਦੇ ਵਿਚ 2 ਮੁੰਡਿਆਂ ਦੀ ਅਤੇ 1 ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ।ਜਾਣਕਾਰੀ ਮੁਤਾਬਕ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰਨੇਲਾ ਵਿਖੇ ਖਰਾਬ ਮੌਸਮ ਦੇ ਕਰਕੇ ਬੀਤੀ ਸ਼ਾਮ ਨੂੰ ਇਕ ਕਾਰ ਨਹਿਰ ਵਿੱਚ ਡਿੱਗ ਜਾਣ ਕਰਕੇ 2 ਪੰਜਾਬੀ ਮੁੰਡੇ ਅਤੇ 1 ਪੰਜਾਬੀ ਕੁੜੀ ਦੀ ਮੌਤ ਹੋ ਗਈ।
ਜਿੰਨਾ ਵਿੱਚ 2 ਜਾਣੇ ਸਕੇ ਭੈਣ ਭਰਾ ਸਨ ਜਿੰਨਾ ਦਾ ਨਾਮ ਅਮ੍ਰਿਤਪਾਲ ਸਿੰਘ ਅਤੇ ਬਲਪ੍ਰੀਤ ਕੌਰ ਵਾਸੀ ਪਿੰਡ ਚੀਮਾ ਬਾਠ ਤਹਿਸੀਲ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਇਕ ਨੌਜਵਾਨ ਦੀ ਪਹਿਚਾਣ ਵਿਸ਼ਾਲ ਵਾਸੀ ਓ ਸਿੰਘ ਸ਼ੌਂਕੀ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਨਾਲ ਇੱਟਲੀ ਵਿਖੇ ਰਹਿ ਰਹੇ ਹਨ
ਪਿੰਡ ਵਾਸੀਆਂ ਦੀ ਜੁਬਾਨ ਤੇ ਅੱਜ ਇਕੋ ਗੱਲ ਸੀ ਕਿ ਮਾਂ ਬਾਪ ਦੀਆਂ ਕੋਮਲ ਕਲੀਆਂ ਅੱਜ ਖਿੜਨ ਤੋਂ ਪਹਿਲਾਂ ਟਾਹਣੀਓ ਟੁੱਟ ਗਈਆਂ ਬਹੁਤ ਦੁੱਖ ਭਰਿਆ ਸਮਾ ਦੇਖਣਾ ਪੇ ਰਿਹਾ ਹੈ।