ਜਾਣੋ ਇਸ ਸਾਲ ਕਦੋਂ ਆਵੇਗਾ ਕਰਵਾ ਚੌਥ

Must Read

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ ,...

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 1 ਅਕਤੂਬਰ 2021

ਇਸ ਸਾਲ ਕਰਵਾ ਚੌਥ ਦਾ ਤਿਉਹਾਰ 24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਆ ਰਿਹਾ ਹੈ।ਇਹ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕੱਤਕ ਦੇ ਮਹੀਨੇ ਵਿੱਚ ਆਉਂਦਾ ਹੈ।

 ਕੀ ਹੈ ਇਸ ਤਿਉਹਾਰ ਦਾ ਮਹੱਤਵ

ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ । ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।

ਕਰਵਾ ਚੌਥ ਵਰਤ ਦੀ ਕਹਾਣੀ

ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।

ਕੀ ਹੈ ਚੰਦਰਮਾ ਚੜ੍ਹਨ ਦਾ ਸਮਾਂ

ਹਿੰਦੂ ਪੰਚਾਂਗ ਅਨੁਸਾਰ 24 ਅਕਤੂਬਰ ਵਾਲੇ ਦਿਨ ਐਤਵਾਰ ਦੀ ਸ਼ਾਮ 4 ਵੱਜ ਕੇ 18 ਮਿੰਟ ਤੋਂ ਰਾਹੂ ਕਾਲ ਸ਼ੁਰੂ ਹੋਵੇਗਾ ਤੇ ਸ਼ਾਮ 5 ਵੱਜ ਕੇ 43 ਮਿੰਟ ‘ਤੇ ਖ਼ਤਮ। ਇਸ ਦੌਰਾਨ ਚੰਦਰਮਾ ਬ੍ਰਿਖ ਰਾਸ਼ੀ ਵਿਚ ਗੋਚਰ ਕਰੇਗਾ। ਇਸ ਦਿਨ ਰਾਤ 8 ਵੱਜ ਕੇ 7 ਮਿੰਟ ‘ਤੇ ਚੰਦਰਮਾ ਚੜ੍ਹੇਗਾ।

 ਕਰਵਾ ਚੌਥ ‘ਤੇ ਕਿਵੇਂ ਕਰੀਏ ਪੂਜਾ

  • ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਤੇ ਵਰਤ ਕਰਨ ਦਾ ਸੰਕਲਪ ਲਓ।
  • ਇਸ ਵਰਤ ਵਿਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
  • ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਦੇ ਨਾਲ ਵਰਤ ਦੀ ਸ਼ੁਰੂਆਤ ਕਰੋ।
  • ‘ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।’ ਮੰਤਰ ਦਾ ਜਾਪ ਕਰੋ ।
  • ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
  • ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਵਰਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ ‘ਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ ‘ਚ ਪਾਣੀ ਰੱਖਣਾ ਜ਼ਰੂਰੀ ਹੈ।
  • ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
  • ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣਏ ਪਤੀ ਦੇ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
  • ਵਰਤ ਤੋੜਨ ਤੋਂ ਬਾਅਦ ਪਤਨੀ, ਸੱਸ-ਸਹੁਰਾ ਸਭ ਦਾ ਅਸ਼ੀਰਵਾਦ ਲਓ ਤੇ ਵਰਤ ਸਮਾਪਤ ਕਰੋ।

 

 

LEAVE A REPLY

Please enter your comment!
Please enter your name here

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...

More Articles Like This