ਉੱਤਰਾਖੰਡ (ਸਕਾਈ ਨਿਊਜ਼ ਪੰਜਾਬ), 6 ਮਈ 2022
12 ਜਯੋਤਿਰਲਿੰਗਾਂ ‘ਚ ਸ਼ਾਮਲ ਭਗਵਾਨ ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਸਾਲ ਬਾਅਦ ਅੱਜ ਖੋਲ੍ਹ ਦਿੱਤੇ ਗਏ ਹਨ। ਮੰਦਰ ਨੂੰ 10 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੰਦਰ ਵਿੱਚ ਮੌਜੂਦ ਸਨ। ਕੇਦਾਰਨਾਥ ‘ਚ ਬਾਬਾ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਦੇਖਣ ਯੋਗ ਹੈ।