ਲੁਧਿਆਣਾ (ਸੁਰਿੰਦਰ ਸੈਣੀ), 19 ਜਨਵਰੀ 2023
ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਮਾਮਲਾ ਲੁਧਿਆਣਾ ਦੇ ਫੀਲਡਗੰਜ ਤੇਰੀਆਂ ਦਾ ਹੈ ਜਿੱਥੇ ਪੁਲਿਸ ਨੇ ਤਿੰਨ ਦੋਸ਼ੀਆਂ ਤੋਂ 7 ਲੱਖ 74 ਹਜ਼ਾਰ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ..
ਇਸ ਸਬੰਧ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਦੱਸਿਆ ਕਿ ਬੀਤੇ ਦਿਨੀਂ ਰਾਤ ਨੂੰ ਪੰਜ ਲੱਖ ਦੇ ਕਰੀਬ ਚੋਰੀ ਹੋਈ ਸੀ ਪਰ ਦਰਅਸਲ ਇਹ ਪੰਜ ਲੱਖ ਦੇ ਕਰੀਬ ਨਹੀਂ ਸਕੀ 7 ਲੱਖ 74 ਹਜ਼ਾਰ ਦੀ ਚੋਰੀ ਹੋਈ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ 12 ਘੰਟਿਆਂ ਦੇ ਕਰੀਬ ਅੰਦਰ-ਅੰਦਰ 3 ਦੋਸ਼ੀਆਂ ਨੂੰ 3 ਤੋਂ 7 ਲੱਖ 74 ਹਜ਼ਾਰ ਬਰਾਮਦ ਕੀਤੇ ਹਨ ਜਿਹੜੇ ਅਫਸਰਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਫੜਿਆ ਹੈ ਉਹਨਾਂ ਨੂੰ ਕੈਸ਼ ਐਵਾਰਡ ਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ