ਔਕਲੈਂਡ (ਸਕਾਈ ਨਿਊਜ਼ ਪੰਜਾਬ),14 ਮਈ 2022
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਠੀਕ ਨਾ ਹੋਣ ‘ਤੇ ਕੱਲ੍ਹ ਸ਼ੁੱਕਰਵਾਰ ਨੂੰ ਉਹਨਾਂ ਦਾ ਕੋਰੋਨਾ ਟੈਸਟ ਕਰਨ ‘ਤੇ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।ਹੁਣ ਪ੍ਰਧਾਨ ਮੰਤਰੀ 21 ਮਈ ਤੱਕ ਇਕਾਂਤਵਾਸ ਹੀ ਰਹਿਣਗੇ ਅਤੇ ਜਨਤਕ ਥਾਵਾਂ ‘ਤੇ ਨਹੀਂ ਜਾ ਸਕਣਗੇ।