ਖੰਨਾ(ਪਰਮਿੰਦਰ ਸਿੰਘ),26 ਜਨਵਰੀ 2023
ਖੰਨਾ ਪੁਲਸ ਨੇ ਬਸੰਤ ਪੰਚਮੀ ਮੌਕੇ ਘਰਾਂ ਦੀਆਂ ਛੱਤਾਂ ਉਪਰ ਰੇਡਾਂ ਮਾਰ ਕੇ ਡੀਜੇ ਲਾਉਣ ਵਾਲਿਆਂ ਅਤੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਪੁਲਸ ਨੇ ਡੀਜੇ ਜ਼ਬਤ ਕੀਤੇ ਅਤੇ ਹੁੱਲੜਬਾਜ਼ਾਂ ਨੂੰ ਥਾਣੇ ਬੰਦ ਕੀਤਾ। ਇਸ ਦੌਰਾਨ ਕਈ ਥਾਵਾਂ ਉਪਰ ਹੁੱਕਾ ਪਾਰਟੀ ਵੀ ਚੱਲਦੀ ਪਾਈ ਗਈ।
ਸਿਟੀ ਥਾਣਾ 2 ਮੁਖੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਸੰਤ ਪੰਚਮੀ ਮੌਕੇ ਸਵੇਰ ਤੋਂ ਰੇਡਾਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਡੀ ਜੇ ਲਗਾ ਕੇ ਹੁੱਲੜਬਾਜੀ ਕਰ ਰਹੇ ਸੀ ਜਿਹਨਾਂ ਨੂੰ ਫੜਕੇ ਥਾਣੇ ਬੰਦ ਕੀਤਾ ਗਿਆ। ਡੀਜੇ ਜ਼ਬਤ ਕੀਤੇ ਗਏ। ਇਕ ਥਾਂ ਉਪਰ ਹੁੱਕਾ ਪੀ ਰਿਹਾ ਨੌਜਵਾਨ ਚਾਈਨਾ ਡੋਰ ਸਮੇਤ ਫੜਿਆ ਗਿਆ l