ਮੋਗਾ( ਹਰਪਾਲ ਸਹਾਰਨਾ ), 9 ਮਈ 2023
ਪੰਜਾਬ ਦੇ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟ੍ਰੀਟ ‘ਤੇ ਸੋਮਵਾਰ ਸਵੇਰੇ ਇੱਕ ਹੋਰ ਧਮਾਕਾ ਉਸ ਸਥਾਨ ਦੇ ਨੇੜੇ ਹੋਇਆ ਜਿੱਥੇ 6 ਮਈ ਨੂੰ ਧਮਾਕਾ ਹੋਇਆ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੇ ਨੁਕਸਾਨ ਦੀ ਖ਼ਬਰ ਹੈ। ਪੂਰੇ ਪੰਜਾਬ ਵਿੱਚ ਅਮਨ-ਸ਼ਾਂਤੀ ਬਣੀ ਰਹੇ ਉਸ ਕੜੀ ਦੇ ਤਹਿਤ ਪੰਜਾਬ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਨੇ l ਗੱਲ ਕੀਤੀ ਜਾਵੇ ਮੋਗਾ ਦੀ ਤੇ ਅੱਜ ਮੋਗਾ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ l
ਮੋਗਾ ਦੇ ਸ਼੍ਰੀ ਜੇ. ਇਲਨਚੇਲੀਅਨ, IPS, ਐਸ.ਐਸ.ਪੀ ਮੋਗਾ ਵੱਲੋਂ ਅੱਜ ਮੋਗਾ ਦੇ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਭਰੋਸਾ ਦੁਆਇਆ ਗਿਆ ਕਿ ਮੋਗਾ ਪੁਲਸ ਹਮੇਸ਼ਾ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਿਰ ਹੈ ਮੋਗਾ ਨਿਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਾਰੀ ਸਥਿਤੀ ਸਾਡੇ ਕੰਟਰੋਲ ਵਿੱਚ ਹੈ l