ਗੁਜਰਾਤ (ਸਕਾਈ ਨਿਊਜ਼ ਪੰਜਾਬ), 28 ਦਸੰਬਰ 2022
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜ ਗਈ ਹੈ। ਹੀਰਾਬੇਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੀਰਾਬੇਨ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਸੀਂ ਹੀਰਾਬੇਨ ਮੋਦੀ ਨੂੰ ਹੀਰਾਬਾ ਦੇ ਨਾਂ ਨਾਲ ਜਾਣਦੇ ਹਾਂ, ਉਹ ਗੁਜਰਾਤ ਦੇ ਗਾਂਧੀਨਗਰ ਦੇ ਬਾਹਰ, ਰਾਏਸਾਨ ਪਿੰਡ ਵਿੱਚ ਰਹਿੰਦੀ ਹੈ।
ਪੀਐਮ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਨੂੰ ਲੈ ਕੇ ਯੂਐਨ ਮਹਿਤਾ ਹਸਪਤਾਲ ਨੇ ਇੱਕ ਹੈਲਥ ਬੁਲੇਟਿਨ ਜਾਰੀ ਕਰਕੇ ਦੱਸਿਆ ਹੈ ਕਿ ਹੀਰਾਬੇਨ ਮੋਦੀ ਦੀ ਸਿਹਤ ਹੁਣ ਸਥਿਰ ਹੈ।
ਹੀਰਾਬਾ ਉੱਥੇ ਨਰਿੰਦਰ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਹੈ। 1923 ‘ਚ ਜਨਮੀ ਹੀਰਾਬੇਨ ਨੇ ਇਸ ਸਾਲ 18 ਜੂਨ ਨੂੰ ਆਪਣਾ 100ਵਾਂ ਜਨਮਦਿਨ ਮਨਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਗਾਂਧੀਨਗਰ ਪਹੁੰਚੇ ਅਤੇ ਮਾਂ ਦਾ ਆਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਪੀਐਮ ਮੋਦੀ ਮਾਰਚ 2022 ਵਿੱਚ ਵੀ ਹੀਰਾਬੇਨ ਨੂੰ ਮਿਲਣ ਗਏ ਸਨ।
ਪੀਐਮ ਮੋਦੀ ਦੇ ਭਰਾ ਦਾ ਕੱਲ੍ਹ ਹਾਦਸਾ ਹੋ ਗਿਆ ਸੀ
ਪੀਐਮ ਮੋਦੀ ਦੇ ਵੱਡੇ ਭਰਾ ਪ੍ਰਹਿਲਾਦ ਮੋਦੀ ਆਪਣੀ ਪਤਨੀ, ਬੇਟੇ, ਨੂੰਹ ਅਤੇ ਪੋਤੇ ਨਾਲ ਮਰਸਡੀਜ਼ ਬੈਂਜ਼ ਕਾਰ ਵਿੱਚ ਬਾਂਦੀਪੋਰਾ ਜਾ ਰਹੇ ਸਨ। ਦੁਪਹਿਰ 2 ਵਜੇ ਦੇ ਕਰੀਬ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ। ਕਾਰ ਦਾ ਬੋਨਟ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ।