ਜਲੰਧਰ (9 ਮਈ 2023)
ਸੂਬਾ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ, ਜਲੰਧਰ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਛੁੱਟੀ ਦਾ ਐਲਾਨ ਹੋਇਆ।ਅੱਜ-ਕੱਲ੍ਹ ਜਲੰਧਰ ਵਿੱਚ ਸਰਕਾਰੀ ਛੁੱਟੀ ਰਹੇਗੀ।ਸਰਕਾਰੀ ਦਫ਼ਤਰ ਅਤੇ ਸਰਕਾਰੀ ਸਕੂਲ-ਕਾਲਜ ਦੋ ਦਿਨ ਯਾਨੀ ਕਿ 9 ਮਈ ਅਤੇ 10 ਮਈ ਨੂੰ ਬੰਦ ਰਹਿਣਗੇ। 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ ਅਤੇ 13 ਮਈ ਨੂੰ ਨਤੀਜੇ ਆਉਣਗੇ। ਚੋਣ ਪ੍ਰਕਿਿਰਆ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਅਤੇ ਬੀਤੇ ਕੱਲ ਸ਼ਾਮ 6 ਵਜੇ ਚੋਣ ਪ੍ਰਚਾਰ ਵੀ ਬੰਦ ਕਰ ਦਿੱਤਾ ਗਿਆ ਤਾਂ ਹਰ ਕਈ ਸਿਆਸੀ ਪਾਰਟੀ ਵੱਲੋਂ ਜਿੱਥੋ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਗਿਆ l
ਉਥੇ ਹੀ ਜਿੱਤ ਦਾ ਦਾਅਵਾ ਵੀ ਕੀਤਾ ਪਰ ਜਲੰਧਰ ਦੇ ਲੋੋਕ ਇਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਕੇ ਉਸ ਨੂੰ ਜਿਤਾਉਣਗੇ ਇਹ ਤਾਂ 13 ਮਈ ਨੂੰ ਪਤਾ ਲੱਗੇਗਾ 16 ਲੱਖ 21 ਹਜ਼ਾਰ 800 ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਪਰ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਜਲੰਧਰ ‘ਚ ਦੋ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ 9 ਅਤੇ 10 ਮਈ ਜਲੰਧਰ ਜ਼ਿਲ੍ਹੇ ਵਿੱਚ ਸਾਰੇ ਹੀ ਸਰਕਾਰੀ ਦਫ਼ਤਰ, ਸਰਕਾਰੀ ਸਕੂਲ ਕਾਲਜ ਬੰਦ ਰਹਿਣਗੇ।