ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ ), 27 ਫਰਵਰੀ 2022
ਸਕਾਈ ਨਿਊਜ਼ ਪੰਜਾਬ ‘ਤੇ ਇਸ ਵੇਲੇ ਦੀ ਵੱਡੀ ਖ਼ਬਰ ਬਲਾਤਕਾਰੀ ਅਤੇ ਕਤਲ ਮਾਮਲੇ ‘ਚ ਆਰੋਪੀ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਹੈ।ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਅੱਜ ਖ਼ਤਮ ਹੋਣ ਜਾ ਰਹੀ ਹੈ ।ਅੱਜ 21 ਦਿਨਾਂ ਦੀ ਫਰਲੋ ਖਤਮ ਹੋਣ ‘ਤੇ ਰਾਮ ਰਹੀਮ ਗੁਰੂਗ੍ਰਾਮ ਦੇ ਵਿੱਚ ਦੁਪਹਿਰ 3 ਵਜੇ ਸਰੰਡਰ ਕਰੇਗਾ।
ਦੱਸ ਦਈਏ ਕਿ ਫਰਲੋ ਅਧਿਕਾਰੀ ਦੱਸਦਿਆਂ ਸ਼ਰਤਾਂ ਦੇ ਤਹਿਤ ਰਾਮ ਰਹੀਮ ਨੂੰ ਫਰਲੋ ਮਿਲੀ ਜੋ ਕਿ ਅੱਜ ਖਤਮ ਹੋਣ ਜਾ ਰਹੀ ਹੈ।ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਣ ‘ਤੇ ਸਿਆਸਤ ਵੀ ਗਰਮਾਈ ਸੀ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ ਗਏ ਸਨ l
ਇਹ ਖ਼ਬਰ ਵੀ ਪੜ੍ਹੋ ਜੀ : ਜਾਣੋ ਖਾਲੀ ਪੇਟ ਨਿੰਮ ਦੇ ਪੱਤੇ ਚਬਾਉਣ ਦੇ ਕੀ ਨੇ ਫਾਇਦੇ…
ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਫਰਲੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਾਹੌਲ ਦੌਰਾਨ ਮਿਲੀ ਸੀ।ਕਈ ਸਿਆਸੀ ਪਾਰਟੀ ਨੇ ਸਵਾਲ ਚੱੁਕਿਆ ਸੀ ਕਿ ਚੋਣਾਂ ਦੇ ਮਾਹੌਲ ਵਿੱਚ ਗੁਰਮੀਤ ਰਾਮ ਰਹੀਮ ਨੂੰ ਫਰਲੋ ਕਿਉਂ ਦਿੱਤੀ ਗਈ ਹੈ ।