ਮੋਹਾਲੀ (ਬਿਊਰੋ ਰਿਪੋਟ), 30 ਮਾਰਚ 2023
ਠੰਡ ਦਾ ਮੌਸਮ ਬੀਤਣ ਤੋਂ ਬਾਅਦ ਹੁਣ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਨਾਲ ਇਨਸਾਨ ਤਾਂ ਗਰਮੀ ਤੋਂ ਪ੍ਰੇਸ਼ਾਨ ਹਨ ਹੀ, ਨਾਲ ਹੀ ਪਸ਼ੂਆਂ ਨੂੰ ਵੀ ਤਾਪਮਾਨ ਵਧਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ‘ਚ ਚਿੜੀਆਘਰ ਦੇ ਨਾਲ-ਨਾਲ ਕਈ ਸਥਾਨਾਂ ‘ਤੇ ਪਸ਼ੂਆਂ ਨੂੰ ਪਿਆਸੇ ਨਾ ਰਹਿਣ ਲਈ ਪ੍ਰਸ਼ਾਸਨ ਅਤੇ ਲੋਕ ਪੂਰੀ ਕੋਸ਼ਿਸ਼ ਕਰਦੇ ਹਨ ਕਿ ਪਸ਼ੂਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਗਰਮੀ ਤੋਂ ਬਚ ਸਕਣ। ਇਹ ਹੈ ਗੋਰਖਪੁਰ ਦਾ ਅਸ਼ਫਾਕ ਉੱਲਾ ਖਾਨ ਜ਼ੂਲੋਜੀਕਲ ਪਾਰਕ, ਜਿੱਥੇ ਗਰਮੀ ਤੋਂ ਬਚਣ ਲਈ ਜਾਨਵਰਾਂ ਨੂੰ ਵਧੀਆ ਇੰਤਜ਼ਾਮ ਦਿੱਤੇ ਗਏ ਹਨ।