ਮੁੰਬਈ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਫਿਲਮਾਂ ਰਾਹੀਂ ਉਹ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਹੈ। ਸ਼੍ਰੀਦੇਵੀ ਦਾ ਨਾਂ ਉਸ ਦੇ ਦਮਦਾਰ ਪ੍ਰਦਰਸ਼ਨ ਅਤੇ ਡਾਂਸ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਸ਼੍ਰੀਦੇਵੀ ਨੇ ਆਪਣੀ ਅਦਾਕਾਰੀ ਅਤੇ ਸਕ੍ਰੀਨ ਮੌਜੂਦਗੀ ਨਾਲ ਲੱਖਾਂ ਦਿਲਾਂ ‘ਤੇ ਰਾਜ ਕੀਤਾ ਹੈ।
ਅੱਜ ਇਹ ਅਦਾਕਾਰਾ ਇਸ ਦੁਨੀਆ ‘ਚ ਨਹੀਂ ਹੈ ਪਰ ਉਨ੍ਹਾਂ ਦੀਆਂ ਕਈ ਫਿਲਮਾਂ ਹਨ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸ਼੍ਰੀਦੇਵੀ ਦੀ ਫਿਲਮ ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆਈ ਹੈ। ਦਰਅਸਲ, 5 ਦਿਨਾਂ ਬਾਅਦ ਯਾਨੀ 10 ਅਕਤੂਬਰ ਨੂੰ ਸ਼੍ਰੀਦੇਵੀ ਦੀ ਫਿਲਮ ਇੰਗਲਿਸ਼ ਵਿੰਗਲਿਸ਼ ਨੂੰ 10 ਸਾਲ ਪੂਰੇ ਹੋ ਜਾਣਗੇ ਅਤੇ ਇਸ ਦੌਰਾਨ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਸ਼੍ਰੀਦੇਵੀ ਦੇ ਪ੍ਰਸ਼ੰਸਕਾਂ ਨੂੰ ਇੱਕ ਖਾਸ ਤੋਹਫਾ ਦੇਣ ਲਈ ਇੱਕ ਅਨੋਖਾ ਪਲਾਨ ਬਣਾਇਆ ਹੈ। ਉਨ੍ਹਾਂ ਨੇ ਸ਼੍ਰੀਦੇਵੀ ਦੀ ਫਿਲਮ ‘ਚ ਪਾਈਆਂ ਸਾੜੀਆਂ ਨੂੰ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ।
ਇੰਗਲਿਸ਼ ਵਿੰਗਲਿਸ਼ ਦੀ 10ਵੀਂ ਵਰ੍ਹੇਗੰਢ :-
ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਗੌਰੀ ਸ਼ਿੰਦੇ ਦੀ ਇੰਗਲਿਸ਼ ਵਿੰਗਲਿਸ਼ ਦੇ ਜ਼ਰੀਏ ਸ਼੍ਰੀਦੇਵੀ 15 ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕੀਤੀ। ਇਸ ਫਿਲਮ ‘ਚ ਸ਼੍ਰੀਦੇਵੀ ਨੇ ਸ਼ਸ਼ੀ ਗੋਡਬੋਲੇ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ‘ਚ ਉਸ ਨੇ ਇਕ ਔਰਤ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਅੰਗਰੇਜ਼ੀ ਬੋਲਣ ‘ਚ ਮੁਸ਼ਕਲ ਆਉਂਦੀ ਹੈ ਪਰ ਮਜ਼ਬੂਤ ਇਰਾਦੇ ਕਾਰਨ ਉਹ ਇਸ ‘ਚ ਕਾਮਯਾਬੀ ਹਾਸਲ ਕਰ ਲੈਂਦੀ ਹੈ। ਅਜਿਹੇ ‘ਚ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਗੌਰੀ ਨੇ ਦੱਸਿਆ ਹੈ ਕਿ ਮੁੰਬਈ ‘ਚ ਅੰਧੇਰੀ ਇੰਗਲਿਸ਼ ਵਿੰਗਲਿਸ਼ ਦੀ 10ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਜਾਵੇਗੀ।