ਮੋਹਾਲੀ (8 ਮਈ 2023)
ਕਮਲਜੀਤ ਸਿੰਘ ਬਨਵੈਤ
ਸਾਲ ਦੀ ਸੋਚ ਨੂੰ ਝੋਨੇ ਦਾ ਵਰ੍ਹਾ ਮੰਨਿਆ ਜਾ ਰਿਹਾ ਹੈ। ਅਗਲੇ ਸਾਲ ਦੌਰਾਨ ਮੁਲਕ ਦੀ ਲੋਕ ਸਭਾ ਅਤੇ ਕਈ ਹੋਰ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ ਪਰ ਚਾਲੂ ਸਾਲ ਦੌਰਾਨ ਵੀ ਕਈ ਸੂਬਿਆਂ ਨੂੰ ਨਵੀਂ ਸਰਕਾਰ ਮਿਲੇਗੀ। ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਕਰਨਾਟਕ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚ ਆਪਸੀ ਤਕੜਾ ਭੇੜ
ਚੱਲ ਰਿਹਾ ਹੈ। ਪੰਜਾਬ ਦੀ ਜਲੰਧਰ ਦਿੱਲੀ ਚੋਣ ਵਿਚ ਜਿੱਤ ਲਈ ਪੰਜ ਪਾਰਟੀਆਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ। ਜਲੰਧਰ ਦਫਤਰ ਚੁੱਪ ਹੈ ਜਿਸ ਕਰਕੇ ਸਿਆਸੀ ਲੀਡਰਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ। ਇਸ ਵਾਰ ਦੀ ਜਲੰਧਰ ਦੀ ਜ਼ਿਮਨੀ ਚੋਣ ਲਈ ਲੋਕਾਂ ਵਿੱਚ ਉਤਸ਼ਾਹ ਵੀ ਨਹੀਂ ਹੈ। ਇਸ ਦੇ ਦੋ ਵੱਡੇ ਕਾਰਨ ਸਮਝ ਜਾ ਰਹੇ ਹਨ ਇਕ ਤਾਂ ਇਹ ਕਿ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਰੋਜ਼ ਦਿੱਗਜ ਜਾਂ ਦਿਲਚਸਪ ਉਮੀਦਵਾਰ ਵਾਰ ਨਹੀਂ ਉਤਾਰਿਆ ਗਿਆ ਹੈ। ਦੂਜਾ ਇਹ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਅਖੇ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਮਨਾਇਆ ਜਾਣਾ ਹੈ।
ਉਂਝ ਲੋਕ ਸਭਾ ਹਲਕਾ ਕਾਂਗਰਸ ਦੀ ਜੱਦੀ ਸੀਟ
ਮੰਨੀ ਜਾ ਰਹੀ ਹੈ। ਸਾਲ 1952 ਤੋਂ ਲੈ ਕੇ 2019 ਤਕ ਕਾਂਗਰਸ ਇੱਥੋਂ ਸਿਰਫ ਚਾਰ ਵਾਰ ਹਾਰੀ ਹੈ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਲੋਕ ਸਭਾ ਹਲਕਾ ਜਲੰਧਰ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਨ੍ਹਾਂ ਵਿਚ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਦਿੱਤੇ ਸਨ। ਆਮ ਆਦਮੀ ਪਾਰਟੀ ਦੀ ਹਵਾ ਹੋਣ ਦੇ ਬਾਵਜੂਦ ਵਿਧਾਇਕ ਹੀ ਬਣ ਸਕੇ ਸਨ। ਪਿਛਲੀਆਂ ਚਾਰ ਵਾਰ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ 2004 ਵਿਚ ਰਾਣਾ ਗੁਰਜੀਤ ਸਿੰਘ ਚੋਣ ਜਿੱਤ ਗਏ ਸਨ ।ਉਨ੍ਹਾਂ ਤੋਂ ਬਾਅਦ 2009 ਵਿੱਚ ਇਹ ਸੀਟ ਕਾਂਗਰਸ ਲਈ ਮਹਿੰਦਰ ਸਿੰਘ ਕੇਪੀ ਨੇ ਕੱਢੀ ਸੀ। ਸਾਲ 2014 ਅਤੇ 2019 ਦੀਆਂ ਚੋਣਾਂ ਵਿੱਚ ਲਗਾਤਾਰ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ਼ ਸਿੰਘ ਜਿੱਤਦੇ ਰਹੇ ਸਨ। ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੇ ਪਿਛਲੀ ਵਿਧਾਨ ਸਭਾ ਚੋਣ ਹਲਕਾ ਫਿਲੌਰ ਤੋਂ ਲੜੀ ਸੀ ਪਰ ਉਹ ਜਿੱਤ ਨਾ ਸਕੇ। ਕਾਂਗਰਸ ਹਾਈਕਮਾਂਡ ਵੱਲੋਂ ਪਹਿਲਾਂ ਫਿਲੌਰ ਤੋਂ ਟਿਕਟ ਕਰਮਜੀਤ ਕੌਰ ਨੂੰ ਦਿੱਤੀ ਗਈ ਸੀ ਜੇ ਰਲ ਕੇ ਬਾਅਦ ਵਿਚ ਉਨ੍ਹਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਦੇ ਨਾਂ ਕਰ ਦਿੱਤੀ ਗਈ ਸੀ।
ਜਲੰਧਰ ਲੋਕ ਸਭਾ ਅਤੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅੱਜ ਛੇ ਵਜੇ ਬੰਦ ਹੋ ਗਿਆ ਹੈ। ਵੋਟਾਂ 10 ਮਿਲਣਗੀਆਂ ਜਦਕਿ ਗਿਣਤੀ 13 ਮਈ ਨੂੰ ਹੋਵੇਗੀ। ਜਲੰਧਰ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਗਿਣਤੀ 16, 18,512 ਹੈ। ਇਹਨਾਂ ਵਿੱਚੋਂ 77,5173 ਮਹਿਲਾ ਅਤੇ 84,32,99 ਪੁਰਸ਼ ਵੋਟਰ ਹਨ। ਅੱਸੀ ਸਾਲ ਤੋਂ ਵੱਧ ਵੋਟਰਾਂ ਦੀ ਗਿਣਤੀ 38133ਹੈ ਜਦ ਕਿ 10526 ਅਪੰਗ ਵੋਟਰ ਹਨ। ਸਭ ਤੋਂ ਵੱਧ ਵੋਟਾਂ ਦੀ ਗਿਣਤੀ ਫਿਲੋਰ ਵਿਧਾਨ ਸਭਾ ਹਲਕੇ ਵਿੱਚ ਹੈ।
ਇਸ ਵਾਰ ਦੀਆਂ ਚੋਣਾਂ ਦੀ ਇੱਕ ਦਿਲਚਸਪ ਗੱਲ ਇਹ ਵੀ ਹੈ ਕੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਦਾ ਕੋਈ ਵੀ ਵੱਡਾ ਦੇ ਪ੍ਰਚਾਰ ਲਈ ਨਹੀਂ ਆਇਆ ਹੈ। ਭਾਜਪਾ ਦੇ ਕੈਬਨਿਟ ਮੰਤਰੀ ਜਰੂਰ ਗੇੜਾ ਲਾ ਚੁੱਕੇ ਹਨ। ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਇਆਵਤੀ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਅਫਸੋਸ ਤੇ ਵੀ ਨਹੀ ਆਏ ਹਨ।
ਪੰਜਾਬ ਵਿਚ ਚੋਣਾਂ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੂਸ਼ਣਬਾਜ਼ੀ ਭਾਰੂ ਰਹੀ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਸਾਰੇ ਚੋਣ ਮੁੱਦਿਆਂ ਉੱਤੇ ਭਾਰੂ ਪੈ ਗਈ ਹੈ। ਮਾਮਲਾ ਚਾਹੇ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਚੁੱਕਾ ਹੈ ਅਤੇ ਰਾਜਪਾਲ ਨੇ ਜਵਾਬ ਤਲਬੀ ਕਰ ਲਈ ਹੈ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਾਂ ਉੱਤੇ ਪਾਣੀ ਨਹੀਂ ਪੈਣ ਦੇ ਰਹੀ ਹੈ।
ਕੁੱਲ ਮਿਲਾ ਕੇ ਕਹਿਣਾ ਪਵੇਗਾ ਕਿ ਚਾਹੇ ਵੋਟਰ ਆਪਣੇ ਮਨ ਦੀ ਗੱਲ ਨਹੀਂ ਦੱਸ ਰਹੇ ਹਨ ਟੱਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਤੇ ਸਦਾ ਲਈ ਵਿਛੜ ਜਾਣ ਕਰਕੇ ਹਮਦਰਦੀ ਵੋਟ ਤਾਂ ਮਿਲ ਸਕਦੀ ਹੈ ਪਰਥ ਦੇ ਨੇੜੇ ਪਹੁੰਚਣਾ ਆਸਾਨ ਨਹੀਂ ਲਗਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਹੀ ਦੂਜੀਆਂ ਪਾਰਟੀਆਂ ਨੂੰ ਕਾਫੀ ਖੋਰਾ ਲਾਇਆ ਗਿਆ ਹੈ ਪਰ ਹਕੀਕਤ ਵਿਚ ਭਾਜਪਾ ਨੇ ਹਾਲੇ ਤਕ ਡੂੰਘੀ ਦਿਲਚਸਪੀ ਨਹੀਂ ਦਿਖਾਈ ਹੈ। ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋਣ ਨਾਲ ਹਲਕੇ ਵਿੱਚੋਂ ਗੈਰ ਵੋਟਰਾਂ ਨੂੰ ਬਾਹਰ ਜਾਣਾ ਪਵੇਗਾ ਅਤੇ ਵੋਟਾਂ ਦੇ ਦਿਨ ਪਾਰਟੀਆਂ ਪੋਲਿੰਗ ਬੂਥਾਂ ਦੇ ਸੌ ਮੀਟਰ ਦੇ ਘੇਰੇ ਅੰਦਰ ਪ੍ਰਚਾਰ ਨਹੀਂ ਕਰ ਸਕਣਗੀਆਂ।
ਕਰਨਾਟਕ ਵਿਧਾਨ ਸਭਾ ਦੇ ਚੋਣ ਹਲਕਿਆਂ ਲਈ ਗੱਲ ਕਰੀਏ ਧਾਰਮਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਇੱਥੇ ਮੁੱਦਿਆਂ ਨਾਲੋਂ ਦੁਸ਼ਮਣ ਦਾ ਵੀ ਜ਼ਿਆਦਾ ਭਾਰੂ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਚ ਆਪਣੀ ਆਖਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਉੱਤੇ ਕਰਨਾਟਕ ਨੂੰ ਭਾਰਤ ਨਾਲੋਂ ਤੋੜਨ ਦੇ ਦੋਸ਼ ਲਾ ਦਿੱਤੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਨੇ ਡਬਲ ਇੰਜਣ ਸਰਕਾਰ ਦਾ ਅੰਦਰ ਲਾਟ ਕੁਝ ਕਹਿ ਦਿੱਤਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ 60 : 40 ਦਾ ਕਮਿਸ਼ਨ ਚੱਲ ਰਿਹਾ ਹੈ । ਸ੍ਰੀ ਨਨਕਾਣਾ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ 13 ਅਪ੍ਰੈਲ ਨੂੰ ਨੋਟੀਫਿਕੇਸਨ ਜਾਰੀ ਕੀਤਾ ਗਿਆ ਸੀ ਜਦ ਕਿ ਨਾਮਜਦਗੀਆਂ 20 ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ਸਨ। ਉਸ ਤੋਂ ਅਗਲੇ ਦਿਨ ਪੜਤਾਲ ਦਾ ਸਮਾਂ ਰੱਖਿਆ ਗਿਆ ਸੀ ਜਦ ਕਿ 24 ਅਪ੍ਰੈਲ ਤੱਕ ਨਾਮਜਦਗੀਆਂ ਵਾਪਸ ਜਾਣ ਦੀ ਛੋਟ ਦਿੱਤੀ ਗਈ ਸੀ।
ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਨੂੰ ਪਾਰਲੀਮੈਂਟ ਦੀਆਂ ਅਗਲੀਆਂ ਚੋਣਾਂ ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਸੰਗਰੂਰ ਲੋਕ ਸਭਾ ਹਲਕਾ ਜ਼ਿਮਨੀ ਚੋਣ ਤੋਂ ਬਾਅਦ ਜੇ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗਦੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਆਸੀ ਭਵਿੱਖ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਣਗੇ। ਲੋਕ ਸਭਾ ਦੀਆ 2014 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਹੁੰਦਿਆਂ 13 ਵਿਚੋਂ ਚਾਰ ਸੀਟਾਂ ਤੇ ਜਿੱਤ ਪ੍ਰਾਪਤ ਕਰ ਲਈ ਸੀ। ਪਾਰਲੀਮੈਂਟ ਦੀਆਂ ਪਿਛਲੀਆਂ ਚੋਣਾਂ ਵਿੱਚ ਭਗਵੰਤ ਮਾਨ ਸੰਗਰੂਰ ਦੀ ਸੀਟ ਕੱਢ ਸਕੇ ਸਨ। ਲੋਕ ਸਭਾ ਦੀਆਂ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਨਹੀਂ ਤਾਂ ਲੋਕ ਬਦਲਾਅ ਵਾਸਤੇ ਮੁੜ ਤੋਂ ਸੋਚਣ ਲੱਗਣਗੇ। ਕਾਂਗਰਸ ਪਾਰਟੀ ਦੀ ਸ਼ਾਖ ਪੰਜਾਬ ਵਿੱਚ ਪਹਿਲਾਂ ਨਾਲੋਂ ਸੁਧਰੀ ਹੈ ਪਰ ਅਕਾਲੀ ਦਲ ਲਈ ਹਾਲੇ ਦਿੱਲੀ ਦੂਰ ਹੈ। ਭਾਰਤੀ ਜਨਤਾ ਪਾਰਟੀ ਹਾਲੇ ਪੰਜਾਬੀਆਂ ਦੇ ਦਿਲਾਂ ਦੇ ਨੇੜੇ ਨਹੀਂ ਹੋਈ ਹੈ। ਉਂਝ ਪੰਜਾਬ ਦੇ ਲੋਕ ਆਪਣਹ ਭਲਾਈ ਖੇਤਰੀ ਪਾਰਟੀ ਦੇ ਹੱਥ ਸਮਝਦੇ ਹਨ। ਪੰਜਾਬ ਵਿੱਚ ਖੇਤਰੀ ਪਾਰਟੀ ਮੁੜ ਹਾਸ਼ੀਏ ਦੇ ਅੰਦਰ ਆ ਜਾਵੇ , ਇਹ ਉਮੀਦ ਕਰਨੀ ਵੀ ਏਡੀ ਸੌਖੀ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੂਹ ਵਿਚ ਰੋੜਾ ਤਾਂ ਸੁੱਟ ਦਿੱਤਾ ਹੈ ਅੱਗੇ ਤੇਰੇ ਭਾਗ ਲੱਛੀਏ।
9814734035