ਨਿਊਜ਼ ਡੈਸਕ( ਬਿਊਰੋ ਰਿਪੋਰਟ), 28 ਅਪ੍ਰੈਲ 2023
ਵੱਡੀ ਅਤੇ ਅਹਿਮ ਖ਼ਬਰ ਡੇਰਾ ਸਾਧ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਇੱਕ ਵਾਰ ਫਿਰ ਜੇਲ੍ਹ ਚੋਂ ਬਾਹਰ ਆਵੇਗਾ ਰਾਮ ਰਹੀਮ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਲਦ ਹੀ ਰਾਮ ਰਹੀਮ ਇੱਕ ਵਾਰ ਫਿਰ ਤੋਂ ਪੈਰੋਲ ਮਿਲ ਸਕਦੀ ਹੈ। 29 ਤੋਂ ਪਹਿਲਾਂ ਪੈਰੋਲ ਮਿਲਣ ਦੀ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿਹਾ ਜਾ ਰਿਹਾ ਡੇਰੇ ਦਾ ਸਥਾਪਨਾ ਦਿਵਸ 29 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਜਾਮ ਏ ਇੰਸਾ ਪੀਣ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਲਈ ਸਿਰਸਾ ਸਮੇਤ ਹੋਰ ਡੇਰਿਆ ਵਿੱਚ ਜ਼ੋਰ-ਸ਼ੋਰ ਨਾਲ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ।
ਤਾਂ ਦੱਸ ਦਈਏ ਕਿ ਸਾਧਵੀਆਂ ਨਾਲ ਬਲਾਤਕਾਰ ਅਤੇ ਛੱਤਰਪਤੀ ਕਤਲ ਕੇਸ ਦੇ ਵਿੱਚ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈ।ਕੋਰਟ ਵੱਲੋਂ 2017 ਦੇ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਹੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਪਰ ਇਸ ਦੌਰਾਨ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲੀ ।ਪਹਿਲੀ ਵਾਰ 2022 ਵਿੱਚ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ।
ਇਸ ਦੌਰਾਨ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਆ ਕੇ ਗੁਰੂਗਰਾਮ ਡੇਰੇ ਦੇ ਵਿੱਚ ਡੇਰੇ ਲਾਏ ਸਨ। ਫਿਰ 17 ਜੂਨ 2022 ਨੂੰ ਦੂਜੀ ਵਾਰ 30 ਦਿਨਾਂ ਦੀ ਪੈਰੋਲ ਮਿਲੀ।ਇਸ ਦੌਰਾਨ ਰਾਮ ਰਹੀਮ ਯੁਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ‘ਚ ਰੋਕਿਆ।ਤੀਜਾ ਵਾਰ 40 ਦਿਨਾਂ ਦੀ ਪੈਰੋਲ 2022 ਵਿੱਚ ਅਕਤੂਬਰ ਮਹੀਨੇ ਮਿਲੀ।ਫਿਰ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ ਅਤੇ ਬਾਹਰ ਆ ਕੇ ਰਾਮ ਰਹੀਮ ਬਰਨਾਵਾ ਆਸ਼ਰਮ ‘ਚ ਰਿਹਾ।
ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ 2023 ਦੇ ਵਿੱਚ ਜਨਵਰੀ ਮਹੀਨੇ ਡੇਰਾ ਰਾਮ ਰਹੀਮ ਨੂੰ ਪੈਰੋਲ ਵੀ ਮਿਲੀ ਸੀ ਤਾਂ ਵਿਰੋਧੀ ਪਾਰਟੀਆਂ ਅਤੇ ਸੋ੍ਰਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਕਿ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ ਪਰ ਬਲਾਤਕਾਰੀ ਨੂੰ ਪੈਰੋਲ ਦਿੱਤੀ ਜਾ ਰਿਹਾ ਹੈ