ਗੜ੍ਹਸ਼ੰਕਰ (ਦੀਪਕ ਅਗਨੀਹੋਤਰੀ), 16 ਜਨਵਰੀ 2023
ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਦੀ ਇੱਕ ਔਰਤ ਨੇ ਆਪਣੇ ਜੇਠ ਦੇ ਉੱਪਰ ਅਸ਼ਲੀਲ ਹਰਕਤਾਂ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ ਅਤੇ ਇਸਦੀ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦਾ ਜੇਠ ਐਨ ਆਰ ਆਈ ਬਗੀਚਾ ਰਾਮ ਪੁੱਤਰ ਫਿਲੂ ਰਾਮ ਪਿੰਡ ਪਦਰਾਣਾ ਪਿੱਛਲੇ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਅਸ਼ੀਲ ਕਰਦਾ ਕਰਕੇ ਤੰਗ ਪ੍ਰੇਸ਼ਾਨ ਕਰਦਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ 2 ਸਾਲ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ ਜਦੋਂ ਉਹ ਦਿਨ ਵਿੱਚ ਕੰਮ ਲਈ ਜਾਂਦਾ ਹੈ ਤਾਂ ਉਸਦਾ ਜੇਠ ਆਪਣੇ ਪੈਸੇ ਦਾ ਰੋਹਬ ਦਿਖਾਕੇ ਗ਼ਲਤ ਹਰਕਤਾਂ ਕਰਦਾ ਹੈ। ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਇਨਕਾਰ ਕਰਨ ਤੇ ਉਹ ਪੈਸੇ ਰੋਹਬ ਦਿਖਾਕੇ ਗਾਲੀ ਗਲੌਚ ਕਰਕੇ ਧਮਕੀਆਂ ਦਿੰਦਾ ਹੈ।
ਪੀੜਿਤ ਔਰਤ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਦੇ ਵਿੱਚ ਜੇਠ ਬਗੀਚਾ ਦੇ ਖਿਲਾਫ ਇੱਕ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ।ਇਸ ਸਬੰਧ ਦੇ ਵਿੱਚ ਬਗੀਚਾ ਜੇਠ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਗ਼ਲਤ ਦੱਸਿਆ।
ਇਸ ਸਬੰਧ ਦੇ ਵਿੱਚ ਥਾਣਾ ਗੜਸ਼ੰਕਰ ਦੇ ਐਸ ਐੱਚ ਕਰਨੈਲ ਸਿੰਘ ਨੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।