ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਕੁਝ ਅਜਿਹੇ ਸਨ ਅਖ਼ੀਰਲੇ ਘੰਟੇ

Must Read

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਨਿਊਜ਼ ਡੈਸਕ,23 ਮਾਰਚ (ਸਕਾਈ ਨਿਊਜ਼ ਬਿਊਰੋ)

23 ਮਾਰਚ 1931, ਇਹ ਉਹ ਤਰੀਕ ਹੈ ਜਿਹੜੀ ਹਿੰਦੂਸਤਾਨ ਦੇ ਇਤਿਹਾਸ ਵਿੱਚ ਹਮੇਸ਼ਾ ਹਮੇਸ਼ਾ ਲਈ ਦਰਜ ਹੋ ਚੁੱਕੀ ਹੈ, ਉਹ ਤਰੀਕ ਜਿਸਨੂੰ ਹਰ ਇੱਕ ਦੇਸ਼ਵਾਸੀ ਬੜੇ ਹੀ ਗਰਵ ਦੇ ਨਾਲ ਯਾਦ ਕਰਦਾ ਹੈ, ਭਾਵੇਂ ਭਾਰਤ ਦਾ ਰਹਿਣ ਵਾਲਾ ਸ਼ਖਸ ਦੁਨੀਆ ਵਿੱਚ ਕਿੱਥੇ ਵੀ ਰਹਿੰਦਾ ਹੋਵੇ, ਉਹ 23 ਮਾਰਚ ਦਾ ਦਿਨ ਭੁੱਲ ਨਹੀਂ ਸਕਦਾ। ਇਹ ਉਹੀ ਦਿਨ ਸੀ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜ੍ਹਦੇ ਹੋਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਪਣੇ ਦੋ ਸਾਥੀ ਰਾਜਗੁਰੂ ਅਤੇ ਸੁਖਦੇਵ ਨਾਲ ਹਸਦੇ ਹਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਸੀ। ਅੱਜ ਉਸੇ ਦਿਨ ਨੂੰ ਯਾਦ ਕਰਦਿਆਂ ਅਸੀ ਤੁਹਾਨੂੰ ਆਪਣੀ ਇਸ ਖਾਸ ਪੇਸ਼ਕਸ਼ ਵਿੱਚ ਸ਼ਹੀਦ ਭਗਤ ਸਿੰਘ ਦੇ ਬਾਰੇ ਕੁੱਝ ਜਾਣਕਾਰੀ ਦੇਣ ਜਾ ਰਹੇ ਹਾਂ, ਉਹ ਜਾਣਕਾਰੀ ਜਿਸਨੂੰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਫਾਂਸੀ ਦੇ ਫੰਦੇ ਨੂੰ ਚੁਮਣ ਤੋਂ ਪਹਿਲਾਂ ਜੇਲ੍ਹ ਵਿੱਚ ਉਹਨਾਂ  ਦੇ 12 ਘੰਟੇ ਕਿਵੇਂ ਬੀਤੇ ਤੇ ਉਹ ਕਿਹੜੀ ਆਖਰੀ ਇੱਛਾ ਹੈ ਜੋ ਭਗਤ ਸਿੰਘ ਦੀ ਜੇਲ੍ਹ ਵਿੱਚ ਅਧੂਰੀ ਰਹਿ ਗਈ ਸੀ।

Bhagat Singh: Few Facts About Legendary Freedom Fighter - Careerindia

ਸੂਰਜ ਦੀ ਚਮਕ ਪੈਂਦਿਆ ਹੀ ਲਾਹੌਰ ਦੀ ਸੈਂਟ੍ਰਲ ਜੇਲ ਵਿੱਚ ਚਹਲ ਪਹਿਲ ਸ਼ੁਰੂ ਹੋ ਗਈ, ਇਸ ਦਿਨ ਦੀ ਸ਼ੁਰੂਆਤ ਵੀ ਹੋਰ ਦਿਨਾਂ ਦੇ ਵਾਂਗ ਹੀ ਹੋਈ ਸੀ, ਬਸ ਫਰਕ ਇੰਨਾ ਸੀ ਕਿ 23 ਮਾਰਚ ਨੂੰ ਸਵੇਰੇ ਇੱਕ  ਜ਼ੋਰਦਾਰ ਹਨੇਰੀ ਚੱਲੀ ਸੀ, ਸ਼ਾਇਦ ਇਹ ਕੁਦਰਤ ਦਾ ਇੱਕ ਸੰਦੇਸ਼ ਸੀ।

ਸੇਵੇਰੇ 4 ਵਜ੍ਹੇ ਸਭ ਤੋਂ ਪਹਿਲਾਂ ਜੇਲ੍ਹ ਦੇ ਵਾਰਡਨ ਚੜਤ ਸਿੰਘ ਨੇ ਸਾਰੇ ਕੈਦਿਆਂ ਨੂੰ ਆਪਣੇ ਆਪਣੇ ਬੈਰਕ ਵਿੱਚ ਜਾਣ ਲਈ ਕਿਹਾ, ਕੈਦਿਆਂ ਦੇ ਸਵਾਲ ਪੁੱਛਣ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਕਿਉਂਕਿ ਆਮ ਤੌਰ ਤੇ ਕੈਦੀ ਸੂਰਜ ਦੇ ਛਿਪਣ ਮਗਰੋਂ ਹੀ ਆਪਣੀ-ਆਪਣੀ ਕੌਠੜੀਆਂ ਤੇ ਜਾਂਦੇ ਸਨ।ਜੇਲ੍ਹ ਵਾਰਡਨ ਨੇ ਸਿਰਫ ਕੜਕ ਆਵਾਜ਼ ਵਿੱਚ ਇਹਨਾਂ ਹੀ ਕਿਹਾ ਕਿ, ਇਹ ਹੁਕਮ ਉਹਨਾਂ ਨੂੰ ਉਪੱਰ ਤੋਂ ਆਏ ਹਨ।

ਕਿਸੇ ਨੂੰ ਨਹੀਂ ਦੱਸਿਆ ਗਿਆ ਸੀ ਕਿ ਅੱਜ ਜੋ ਜੇਲ੍ਹ ਵਿੱਚ ਚਹਿਲ ਪਹਿਲ ਹੈ, ਇਸਦੇ ਵਿੱਚ ਇੱਕ ਵੱਡਾ ਕਾਰਣ ਲੁੱਕਿਆ ਹੋਇਆ ਹੈ, 24 ਤਰੀਕ ਨੂੰ ਸ਼ਹੀਦ ਏ ਆਜਮ ਭਗਤ ਸਿੰਘ ਅਤੇ ਉਹਨਾਂ ਦੇ ਸਾਥਿਆਂ ਨੂੰ ਜੋ ਫਾਂਸੀ  ਦਿੱਤੀ ਜਾਣੀ ਹੈ ਉਹ ਅੱਜ ਰਾਤ ਹੀ ਦੇ ਦਿੱਤੀ ਜਾਵੇਗੀ, ਜਿਸ ਤੋਂ ਹਰ ਇੱਕ ਕੈਦੀ ਅਣਜਾਣ ਸੀ।

 

ਚੜਤ ਸਿੰਘ ਦੇ ਜਾਣ ਮਗਰੋਂ ਜੇਲ੍ਹ ਦਾ  ਨਾਈ ਜਿਹੜਾ ਹਮੇਸ਼ਾ ਖੁਸ਼  ਰਹਿੰਦਾ ਸੀ ਉਹ ਕੁੱਝ ਉਦਾਸ ਜਿਹਾ ਸੀ, ਥੌੜੀ ਦੇਰ ਮਗਰੋਂ ਉਹ ਇੱਕ ਬੈਰਕ ਦੇ ਸਾਹਮਣਿਓਂ ਬੜਬੜਾਉਂਦਾ ਹੋਇਆ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ। ਜਿਸਨੂੰ ਸੁਣਦਿਆਂ ਹੀ ਪੂਰੀ ਜੇਲ੍ਹ ਦੇ ਵਿੱਚ ਸਨਾਟਾ ਪਸਰ ਗਿਆ।

 

ਹੁਣ ਸਾਰੇ ਕੈਦਿਆਂ ਦੀ ਨਜ਼ਰ ਉਸ ਰਾਹ ਤੇ ਹੀ ਟਿਕੀਆਂ ਹੋਈਆਂ ਸਨ, ਜਿੱਥੋਂ ਭਗਤ ਸਿੰਘ ਨੂੰ ਉਹਨਾਂ ਦੇ ਸਾਥਿਆਂ ਨਾਲ ਫਾਂਸੀ ਵਾਲੇ ਘਰ ਤੱਕ ਲੈ ਕੇ ਜਾਣਾ ਸੀ।

 

ਫਾਂਸੀ ਦੇ ਠੀਕ ਦੋ ਘੰਟੇ ਪਹਿਲਾ ਭਗਤ ਸਿੰਘ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਹਨਾਂ ਨੂੰ ਮਿਲਣ ਲਈ ਆਏ। ਭਗਤ ਸਿੰਘ ਖੁੱਦ ਉਹਨਾਂ ਦੇ ਇੰਤਜਾਰ ਵਿੱਚ ਸਨ, ਦਰਅਸਲ ਉਹਨਾਂ ਨੂੰ ਇੰਤਜਾਰ ਆਪਣੀ ਇੱਕ ਕਿਤਾਬ ਦਾ ਸੀ, ਤੇ ਜਦੋਂ ਹੀ ਵਕੀਲ ਮਹਿਤਾ ਉਹਨਾਂ ਕੋਲ ਆਏ ਤਾਂ ਉਹਨਾਂ ਦਾ ਸਵਾਗਤ ਕਰਦਿਆਂ ਹੀ ਭਗਤ ਸਿੰਘ ਨੇ ਪੁੱਛਿਆ ਕਿ ਤੁਸੀਂ ਮੇਰੀ ਕਿਤਾਬ ਰਿਵੋਲਿਉਸ਼ਨਰੀ ਲੇਨਿਨ ਲਿਆਏ ਹੋ ? ਜਿਵੇਂ ਹੀ ਮਹਿਤਾ ਨੇ ਭਗਤ  ਸਿੰਘ  ਨੂੰ ਕਿਤਾਬ ਦਿੱਤੀ ਤਾਂ ਉਹ ਉਸੇ ਸਮੇਂ ਹੀ ਕਿਤਾਬ ਪੜ੍ਹਣ ਲੱਗੇ ਸਨ।ਮਹਿਤਾ ਨੇ ਜੱਦੋਂ  ਉਨ੍ਹਾਂ ਨੂੰ ਪੁੱਛਿਆ ਕਿ ਤਸੀਂ ਦੇਸ਼ ਨੂੰ ਕੋਈ ਸੁਨੇਹਾ ਦੇਣਾ  ਚਾਹੁੰਦੇ ਹੋ ਤਾਂ ਭਗਤ ਸਿੰਘ ਨੇ  ਕਿਹਾ ਕਿ ਸਿਰਫ ਦੋ ਸੰਦੇਸ਼ ‘ਸਮਰਾਜਵਾਦ ਮੁਰਦਾਬਾਦ’ ‘ਇਨਕਲਾਬ ਜਿੰਦਾਬਾਦ’lਭਗਤ ਸਿੰਘ ਨੂੰ ਮਿਲਣ ਤੋਂ ਬਾਅਦ ਮਹਿਤਾ ਰਾਜਗੁਰੂ ਅਤੇ ਸੁਖਦੇਵ ਨੂੰ ਮਿਲੇ ਸਨ।

 

 

 

 

 

 

 

 

 

 

ਵਕੀਲ ਮਹਿਤਾ ਦੇ ਜਾਣ ਤੋਂ ਥੋੜ੍ਹੀ ਹੀ ਦੇਰ ਬਾਅਦ ਜੇਲ੍ਹ ਅਧਿਕਾਰੀਆਂ ਨੇ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਦੱਸ ਦਿੱਤਾ ਕਿ, ਉਨ੍ਹਾਂ ਨੂੰ ਸਮੇਂ ਤੋਂ 12 ਘੰਟੇ ਪਹਿਲਾਂ ਕਲ੍ਹ ਸਵੇਲੇ 6 ਵਜੇ ਦੀ ਥਾਂ ਅੱਜ ਸ਼ਾਮ 7 ਵਜ੍ਹੇ ਹੀ ਫਾਂਸੀ ਤੇ ਚੜ੍ਹਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਭਗਤ ਸਿੰਘ ਨੇ ਕਿਹਾ ਕਿ ਇਸਦਾ ਮਤਲਬ ਤੁਸੀ ਮੈਨੂੰ ਇਸ ਕਿਤਾਬ ਦਾ ਇੱਕ ਅਧਿਆਏ ਵੀ ਪੂਰਾ ਨਹੀਂ ਪੜ੍ਹਣ ਦਿਓਗੇ ?

 

ਭਗਤ ਸਿੰਘ ਦੀ ਇੱਛਾ ਸੀ ਕਿ ਫਾਂਸੀ ਤੇ ਚੜ੍ਹਣ ਤੋਂ ਪਹਿਲਾਂ ਜੇਲ੍ਹ ਦਾ ਮੁਸਲਿਮ ਸਫਾਈ ਵਾਲਾ ਸ਼ਾਮ ਨੂੰ ਆਪਣੇ ਘਰ ਤੋਂ ਖਾਣਾ ਲੈਕੇ ਆਉਣ, ਲੇਕਿਨ ਬੇਬੇ ਭਗਤ ਸਿੰਘ ਦੀ ਇਹ ਇੱਛਾ ਪੂਰੀ ਨਹੀਂ ਕਰ ਸਕੇ ਕਿਉਂਕਿ ਬੇਬੇ ਨੂੰ ਸੁਰੱਖਿਆ ਕਾਰਣਾ ਕਰਕੇ ਜੇਲ੍ਹ ਦੇ ਅੰਦਰ ਆਣ ਨਹੀਂ ਦਿੱਤਾ ਗਿਆ। ਇਸ ਤਰਾਂ ਨਾਲ ਭਗਤ ਸਿੰਘ  ਦੀ ਇਹ ਆਖਰੀ ਇੱਛਾ ਪੂਰੀ ਨਹੀਂ ਹੋ ਸਕੀ।

 

ਹੁਣ ਫਾਂਸੀ ਦਾ ਸਮਾਂ ਨਜ਼ਦੀਕ ਸੀ, ਜੇਲ੍ਹ ਵਿੱਚ ਬੰਦ ਹੋਰ ਕੈਦੀ ਸਲਾਖਾਂ ਦੇ ਕੋਲ ਆ ਕੇ ਰੁੱਕ ਗਏ, ਉਸ ਰਾਹ ਤੇ ਹੀ ਨਜ਼ਰਾਂ ਟਿਕਿਆਂ ਹੋਇਆਂ ਸਨ, ਜਿੱਥੋਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਲੈ ਕੇ ਜਾਣਾ ਸੀ। ਜਦੋਂ ਤਿੰਨਾਂ ਕ੍ਰਾਂਤੀਕਾਰਿਆਂ ਨੂੰ ਕੋਠੜੀ ਤੋਂ ਬਾਹਰ ਲਿਆਂਦਾ ਗਿਆ ਤਾਂ ਉਸ ਵੇਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਹੱਥ ਜੋੜ ਕੇ ਆਪਣਾ ਮਨਪੰਸਦ ਆਜ਼ਾਦੀ ਦਾ ਗੀਤ ਗਾ ਰਹੇ ਸਨ ਕਿ

ਕਦੇ ਉਹ ਦਿਨ ਆਵੇਗਾ

ਕਿ ਜਦ ਅਸੀਂ ਅਜ਼ਾਦ ਹੋਵਾਂਗੇ

ਇਹ ਆਪਣੀ ਹੀ ਧਰਤੀ ਹੋਵੇਗੀ

ਇਹ ਆਪਣਾ ਆਸਮਾਨ ਹੋਵੇਗਾ

ਇਨ੍ਹਾਂ ਸਾਰਿਆਂ ਨੂੰ ਆਪਣਾ ਆਖ਼ਰੀ ਇਸ਼ਨਾਨ ਕਰਨ ਲਈ ਕਿਹਾ ਗਿਆ, ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕਪੱੜੇ ਦਿੱਤੇ ਪਰ ਉਨ੍ਹਾਂ ਦੇ ਚਿਹਰੇ ਖੁੱਲੇ ਰਹਿਣ ਦਿੱਤੇ ਗਏ।

ਜਿਵੇਂ ਹੀ ਜੇਲ੍ਹ ਦੀ ਘੜੀ ਵਿੱਚ 6 ਵਜੇ ਬੰਦ ਕੈਦਿਆਂ ਨੂੰ ਜੂਤਿਆਂ ਦੀ ਆਵਾਜ ਨਾਲ ਇੱਕ ਜੋਸ਼ੀਲਾ ਗੀਤ ਸੁਣਨ ਨੂੰ ਮਿੱਲਿਆ, ਇਹ ਗੀਤ ਸੀ

”ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ”

”ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ “

ਕੁੱਝ ਦੇਰ ਬਾਅਦ ਜੇਲ੍ਹ ‘ਇਨਕਲਾਬ  ਜਿੰਦਾਬਾਦ ਅਤੇ ਹਿੰਦੁਸਤਾਨ ਆਜ਼ਾਦ ਹੋ’ ਦੇ ਨਾਅਰੇ ਨਾਲ ਗੁੰਜਣ ਲੱਗ ਪਈ, ਜਿਸ ਤੋਂ ਬਾਅਦ 7 ਵੱਜ ਕੇ 33 ਮਿਨੰਟ ਤੇ ਜਲਾਦ ਨੇ ਇੱਕ ਇੱਕ ਕਰਕੇ ਤਿੰਨਾਂ ਦੀ ਰੱਸੀ ਖਿੱਚ ਦਿੱਤੀ, ਤੇ ਤਿੰਨੋਂ ਕ੍ਰਾਂਤਿਕਾਰੀ ਹਸਦੇ ਹਸਦੇ ਦੇਸ਼ ਲਈ ਸ਼ਹੀਦ ਹੋ ਗਏ।

ਫਾਂਸੀ ਦੇ ਵਕਤ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਉਮਰ ਸਿਰਫ 23 ਸਾਲਾਂ ਦੀ ਸੀ, ਉਸ ਵੇਲੇ ਹਿੰਦੁਸਤਾਨ  ਦਾ ਕੋਈ ਘਰ ਅਜਿਹਾ ਨਹੀਂ ਸੀ ਜਿਹੜਾ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਤੇ ਫੁੱਟ-ਫੱਟ ਕੇ  ਨਾ ਰੋਇਆ ਹੋਵੇ। ਤਿੰਨਾਂ ਕ੍ਰਾਂਤੀਕਾਰੀਆਂ  ਦੀ ਇਸੀ ਸ਼ਹਾਦਤ ਨੇ ਉਸ ਵੇਲੇ ਹਿੰਦੁਸਤਾਨ ਦੇ ਹਰ ਬਾਸਿੰਦੇ ਵਿੱਚ ਆਜ਼ਾਦੀ ਦੀ ਜੰਗ ਦੀ ਜਾਨ ਫੁਕੀ ਸੀ, ਜਿਸ ਤੋਂ ਬਾਅਦ ਅੰਗ੍ਰੇਜੀ ਹਕੁਮਤ ਦੇ ਪਤਨ ਦੀ ਨੀਂਵ ਰੱਖੀ ਸੀ।

 

ਅੱਜ ਭਗਤ ਸਿੰਘ ਨੂੰ ਯਾਦ ਕਰਨ ਦਾ ਦਿਨ ਹੈ, ਅੱਜ ਦਿਨ ਹੈ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਲਾਮ ਕਰਨ ਦਾ….ਉਹਨਾ ਕ੍ਰਾਂਤੀਕਾਰੀਆਂ ਨੂੰ ਦਿਲੋਂ ਪ੍ਰਣਾਮ ਕਰਨ ਦਾ ਜਿਹਨਾਂ ਦੀ ਸ਼ਹਾਦਤ ਸਦਕਾਂ ਹੀ ਅੱਜ ਅਸੀ ਖੁੱਲੇ ਆਸਮਾਨ ਦੇ ਥੱਲੇ ਆਜ਼ਾਦੀ ਦਾ ਆੰਨਦ ਮਾਣ ਰਹੇ ਹਾਂ।

 

LEAVE A REPLY

Please enter your comment!
Please enter your name here

Latest News

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਵੱਡਾ ਹਾਦਸਾ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦਾ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

More Articles Like This