19 ਜਨਵਰੀ (ਸਕਾਈ ਨਿਊਜ਼ ਬਿਊਰੋ)
ਸਰਦੀਆਂ ’ਚ ਲੋਕ ਖ਼ਾਸ ਤੌਰ ’ਤੇ ਗਾਜਰ ਦਾ ਹਲਵਾ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ ਚਾਹੋ ਤਾਂ ਇਸ ਨਾਲ ਕੁਝ ਵੱਖਰਾ ਕਰ ਸਕਦੇ ਹੋ। ਅਜਿਹੇ ’ਚ ਅੱਜ ਅਸੀਂ ਤੁਹਾਡੇ ਲਈ ਗਾਜਰ ਵਾਲੀ ਬਰਫ਼ੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨਾਲ ਤੁਸੀਂ ਕਿਸੇ ਪਾਰਟੀ ਜਾਂ ਤਿਉਹਾਰ ’ਤੇ ਮਹਿਮਾਨਾਂ ਦਾ ਮੂੰਹ ਵੀ ਮਿੱਠਾ ਕਰਵਾ ਸਕਦੇ ਹੋ। ਆਓ ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ…
ਸਮੱਗਰੀ
ਗਾਜਰ-2 (ਕੱਦੂਕਸ ਕੀਤੀਆਂ ਹੋਈਆਂ)
ਸੁੱਕੇ ਮੇਵੇ-2 ਵੱਡੇ ਚਮਚੇ (ਕਟੇ ਹੋਏ)
ਦੇਸੀ ਘਿਓ-3 ਵੱਡੇ ਚਮਚੇ
ਦੁੱਧ-1, 1/2 ਕੱਪ
ਖੰਡ-1/4 ਕੱਪ
ਬੇਕਿੰਗ ਪਾਊਡਰ-ਚੁਟਕੀਭਰ
ਇਲਾਇਚੀ ਪਾਊਡਰ-1/4 ਛੋਟਾ ਚਮਚਾ
ਇਹ ਵੀ ਪੜ੍ਹੋ:ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ ਗਾਜਰ ਪਾ ਕੇ 15-20 ਮਿੰਟ ਹੌਲੀ ਗੈਸ ’ਤੇ ਪਕਾਓ।
2. ਹੁਣ ਇਸ ’ਚ ਦੁੱਧ ਮਿਲਾ ਕੇ ਪੱਕਣ ਦਿਓ।
3. ਦੁੱਧ ਦੇ ਸੁੱਕਣ ’ਤੇ ਇਸ ’ਚ ਬੇਕਿੰਗ ਪਾਊਡਰ ਅਤੇ ਇਲਾਇਚੀ ਪਾਊਡਰ ਮਿਲਾਓ।
4. ਹੁਣ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਪੱਕਣ ਦਿਓ।
5. ਖੰਡ ਮਿਕਸ ਹੋਣ ਤੋਂ ਬਾਅਦ ਘਿਓ ਪਾ ਕੇ ਪਕਾਓ।
6. ਹੁਣ ਸੁੱਕੇ ਮੇਵੇ ਪਾ ਕੇ ਮਿਲਾਓ।
7. ਫਿਰ ਪਲੇਟ ਨੂੰ ਘਿਓ ਨਾਲ ਗ੍ਰੀਸ ਕਰਕੇ ਉਸ ’ਚ ਹਲਵਾ ਫੈਲਾਓ।
8. ਠੰਡਾ ਹੋਣ ’ਤੇ ਇਸ ਨੂੰ ਆਪਣੀ ਮਨਪਸੰਦ ਸ਼ੇਪ ’ਚ ਕੱਟ ਲਓ।
9. ਲਓ ਜੀ ਤੁਹਾਡੀ ਗਾਜਰ ਵਾਲੀ ਬਰਫ਼ੀ ਬਣ ਕੇ ਤਿਆਰ ਹੈ।