ਚੰਡੀਗੜ੍ਹ,26 ਜਨਵਰੀ (ਸਕਾਈ ਨਿਊਜ਼ ਬਿਊਰੋ)
ਹਲਦੀ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ ਜੋ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੀ ਹੈ।ਸੱਟ ਲੱਗਣ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਹਲਦੀ ਵਾਲੇ ਦੁੱਧ ਦਾ ਸੇਵਨ ਕੀਤਾ ਜਾਂਦਾ ਹੈ।ਪਰ ਹਲਦੀ ਵਾਲਾ ਪਾਣੀ ਦਾ ਸੇਵਨ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ।
ਹਲਦੀ ਵਾਲਾ ਪਾਸੀ ਪੀਣ ਨਾਲ ਖੂਨ ਸਾਫ਼ ਰਹਿੰਦਾ ਹੈ ਅਤੇ ਖੂਨ ਜੰਮਦਾ ਵੀ ਨਹੀਂ।ਸਵੇਰੇ ਦੇ ਸਮੇਂ ਖਾਲੀ ਪੇਟ ਹਲਦੀ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਕਾਫੀ ਫ਼ਾਇਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਅਤੇ ਬਿਮਾਰੀਆਂ ਜੋ ਹਲਦੀ ਵਾਲਾ ਪਾਣੀ ਪੀਣਾ ਬਿਲਕੁਲ ਠੀਕ ਹੋ ਜਾਂਦੀਆਂ ਹਨ।
ਹਲਦੀ ਵਾਲਾ ਪਾਣੀ ਬਣਾਉਣ ਦੀ ਵਿਧੀ
ਅੱਧਾ ਨਿੰਬੂ
ਹਲਦੀ ਇੱਕ ਚੋਥਾਈ ਚਮਚ
ਇਕ ਗਿਲਾਸ ਗਰਮ ਪਾਣੀ
ਸ਼ਹਿਦ ਥੋੜ੍ਹਾ ਜਿਹਾ
ਹਲਦੀ ਵਾਲਾ ਪਾਣੀ ਬਣਾਉਣ ਦੇ ਲਈ ਇਕ ਗਿਲਾਸ ਗਰਮ ਪਾਣੀ ਵਿੱਚ ਅੱਧਾ ਨਿੰਬੂ ਨਿਚੋੜੋ ਅਤੇ ਹਲਦੀ ਮਿਲਾ ਲਓ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਢਿੱਡ ਵਰਤੋਂ ਕਰੋ।
ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ
ਦਿਲ ਲਈ ਫਾਇਦੇਮੰਦ
ਹਲਦੀ ਦਿਲ ਦੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ । ਇਸ ਪਾਣੀ ਨੂੰ ਪੀਣ ਨਾਲ ਖੂਨ ਨਹੀਂ ਜੰਮਦਾ ਅਤੇ ਖੂਨ ਸਾਫ ਕਰਨ ਵਿਚ ਮਦਦਗਾਰ ਹੁੰਦਾ ਹੈ । ਇਸ ਤੋਂ ਇਲਾਵਾ ਖ਼ੂਨ ਦੀਆਂ ਨਸਾਂ ਵਿਚ ਜੰਮਿਆ ਹੋਇਆ ਕੋਲੈਸਟ੍ਰੋਲ ਘਟ ਜਾਂਦਾ ਹੈ । ਜੇਕਰ ਤੁਹਾਨੂੰ ਵੀ ਦਿਲ ਸੰਬੰਧੀ ਕੋਈ ਵੀ ਸਮੱਸਿਆ ਰਹਿੰਦੀ ਹੈ , ਤਾਂ ਹਲਦੀ ਵਾਲਾ ਪਾਣੀ ਦਾ ਸੇਵਨ ਜ਼ਰੂਰ ਕਰੋ । ਇਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ।
ਲੀਵਰ ਲਈ ਫਾਇਦੇਮੰਦ
ਹਲਦੀ ਵਾਲਾ ਪਾਣੀ ਟੌਕਸਿਸ ਚੀਜ਼ਾਂ ਤੋਂ ਸਾਡੇ ਲੀਵਰ ਨੂੰ ਠੀਕ ਰੱਖਦਾ ਹੈ ਅਤਿ ਖ਼ਰਾਬ ਲੀਵਰ ਸੈੱਲਸ ਨੂੰ ਦੁਬਾਰਾ ਠੀਕ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਲਿਵਰ ਦੇ ਕੰਮਕਾਜ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ । ਜਿਸ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ।
ਚਮੜੀ ਦੀਆਂ ਸਮੱਸਿਆਵਾਂ
ਗਰਮ ਪਾਣੀ ‘ਚ ਨਿੰਬੂ ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਚਮੜੀ ਤੇ ਪੈਣ ਵਾਲੀਆਂ ਝੁਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਜਿਸ ਨਾਲ ਸਰੀਰ ਤੇ ਉਮਰ ਦਾ ਅਸਰ ਘੱਟ ਦਿਖਾਈ ਦਿੰਦਾ ਹੈ।
ਕੈਂਸਰ ਦੀ ਸਮੱਸਿਆ
ਹਲਦੀ ਵਿਚ ਕਰਕੁਮਿਨ ਨਾਮਕ ਤੱਤ ਹੁੰਦਾ ਹੈ । ਜੋ ਇਕ ਤਾਕਤਵਰ ਐਂਟੀ-ਆਕਸੀਡੈਂਟ ਬਣਾਉਂਦਾ ਹੈ । ਇਹ ਤੱਤ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ । ਇਸ ਲਈ ਹਲਦੀ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਪਾਚਨ ਦੀ ਸਮੱਸਿਆ
ਹਲਦੀ ਦੀ ਵਰਤੋਂ ਕਰਨ ਨਾਲ ਪਿੱਤ ਰਸ ਜ਼ਿਆਦਾ ਬਣਦਾ ਹੈ। ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਸ ਲਈ ਖਾਣਾ ਜਲਦੀ ਹਜ਼ਮ ਹੋਣ ਨਾਲ ਢਿੱਡ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਆਪਣੇ ਹਾਜ਼ਮੇ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਲਦੀ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ।
ਸਰੀਰ ਦੀ ਸੋਜ ਘੱਟ ਕਰੇ
ਹਲਦੀ ਵਿੱਚ ਮੌਜੂਦ ਕਰਕਿਊਮਿਨ ਨਾਮਕ ਕੈਮੀਕਲ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਸਰੀਰ ਵਿੱਚ ਚਾਹੇ ਜਿੰਨੀ ਵੀ ਸੋਜ ਹੋਵੇ ਹਲਦੀ ਵਾਲਾ ਪਾਣੀ ਨੂੰ ਪੀਓ। ਇਸ ਨਾਲ ਇਹ ਸੋਚ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਕਰਕੁਮਿਨ ਨਾਮਕ ਤੱਤ ਜੋੜਾਂ ਵਿੱਚ ਦਰਦ ਅਤੇ ਸੋਜ ਨੂੰ ਦੂਰ ਕਰਨ ਵਿੱਚ ਦਵਾਈਆਂ ਤੋਂ ਵੀ ਜ਼ਿਆਦਾ ਕੰਮ ਕਰਦਾ ਹੈ।
ਦਿਮਾਗ ਤੇਜ਼ ਕਰੇ
ਹਲਦੀ ਸਾਡੇ ਦਿਮਾਗ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਜੇਕਰ ਸਵੇਰੇ ਖਾਲੀ ਢਿੱਡ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਭੁੱਲਣ ਦੀ ਬੀਮਾਰੀ। ਜਿਵੇਂ ਡਿਮੇਸ਼ੀਆ ਅਤੇ ਅਲਜ਼ਾਈਮਰ ਦੀ ਸਮੱਸਿਆ ਨੂੰ ਬਿਲਕੁਲ ਘੱਟ ਕੀਤਾ ਜਾ ਸਕਦਾ ਹੈ।