ਤਰਨਤਾਰਨ,22 ਜਨਵਰੀ (ਸਕਾਈ ਨਿਊਜ਼ ਬਿਊਰੋ)
ਤਰਨਤਾਰਨ ਦੇ ਥਾਣਾ ਸਰਹਾਲੀ ਕਲਾਂ ਦੀ ਪੁਲਸ ਨੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ ਕਰਦੇ ਹੋਏ ਕੁਝ ਮੁੰਡੇ-ਕੁੜੀਆਂ ਕਾਬੂ ਕੀਤਾ ਹੈ। ਫਿਲਹਾਲ ਫੜੇ ਗਏ ਮੁੰਡੇ–ਕੁੜੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।
ਸਪੇਨ ਦੀ ਟੈਨਿਸ ਖਿਡਾਰਣ ਦੀ ਕੋਰੋਨਾ ਰਿਪੋਟਰ ਆਈ ਪਾਜ਼ੀਟਿਵ
ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਢੋਟੀਆਂ ਵਿਖੇ ਸਥਿਤ ਐੱਮ.ਐੱਸ ਹੋਟਲ ’ਚ ਦੇਹ ਵਪਾਰ ਦਾ ਧੰਦਾ ਕਾਫ਼ੀ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜਿੱਥੇ ਮੋਟੀਆਂ ਰਕਮਾਂ ਵਸੂਲਦੇ ਹੋਏ ਕਮਰੇ ਕਿਰਾਏ ’ਤੇ ਦਿੱਤੇ ਜਾਂਦੇ ਹਨ। ਇਸ ਹੋਟਲ ’ਚ ਦੂਸਰੇ ਸ਼ਹਿਰਾਂ ਤੋਂ ਮੁੰਡੇ-ਕੁੜੀਆਂ ਦੇਹ ਵਪਾਰ ਦੇ ਧੰਦੇ ਲਈ ਪੁੱਜਦੀਆਂ ਸਨ।
ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦੀ ਮੌਤ ‘ਤੇ PM ਮੋਦੀ ਨੇ ਜਤਾਇਆ ਦੁੱਖ
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸੂਚਨਾ ਦੇ ਅਧਾਰ ’ਤੇ ਉਕਤ ਹੋਟਲ ’ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੇ ਕੁਝ ਮੁੰਡੇ-ਕੁੜੀਆਂ ਦੇ ਨਾਲ-ਨਾਲ ਹੋਟਲ ਦੇ ਮਾਲਕ ਅਤੇ ਮੈਨੇਜਰ ਨੂੰ ਵੀ ਕਬਜ਼ੇ ’ਚ ਲੈ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਰਹਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋੜਿਆ ਰਿਕਾਰਡ