ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਤਵਾਰ ਨੂੰ ਜਲਾਲਾਬਾਦ ਪਹੁੰਚੇ। ਜਿੱਥੇ ਉਨ੍ਹਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਜਲਾਲਾਬਾਦ ਕਦੇ ਅਜਿਹੇ ਹੱਥਾਂ ‘ਚ ਰਿਹਾ, ਜਿਨ੍ਹਾਂ ਕੋਲ ਸੱਤਾ ਸੀ, ਅਹੁਦਾ ਸੀ ਅਤੇ ਤਾਕਤ ਸੀ, ਪਰ ਸ਼ਹਿਰ ਅਤੇ ਹਲਕੇ ਦਾ ਵਿਕਾਸ ਸਾਲਾਂ ਤਕ ਰੁਕਿਆ ਰਿਹਾ। ਉਨ੍ਹਾਂ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੱਥੋਂ ਦੇ ਡਿਪਟੀ ਸੀਐਮ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜਲਾਲਾਬਾਦ ਨੂੰ ਸਿਰਫ਼ ਵੋਟ ਬੈਂਕ ਸਮਝਿਆ, ਪਰ ਵਿਕਾਸ ਲਈ ਕੁਝ ਨਹੀਂ ਕੀਤਾ।ਵਿਰੋਧੀਆਂ ਕੋਲ ਪੰਜਾਬ ਲਈ ਕੋਈ ਠੋਸ ਏਜੰਡਾ ਨਹੀਂ
ਸੀਐਮ ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਰੋਧੀਆਂ ਕੋਲ ਪੰਜਾਬ ਲਈ ਕੋਈ ਠੋਸ ਏਜੰਡਾ ਨਹੀਂ ਹੈ। ਹੁਣ ਹਰ ਪਾਰਟੀ ਸਿਰਫ਼ ਇਹੀ ਕਹਿੰਦੀ ਫਿਰ ਰਹੀ ਹੈ ਕਿ ‘ਇੱਕ ਮੌਕਾ ਦੇ ਦਿਓ, ਇਕ ਮੌਕਾ ਹੋਰ’… ਪਰ ਉਨ੍ਹਾਂ ਕੋਲ ਨਾ ਕੋਈ ਯੋਜਨਾ ਹੈ ਅਤੇ ਨਾ ਹੀ ਕੋਈ ਰੋਡਮੈਪ। ਉਨ੍ਹਾਂ ਕਾਂਗਰਸ ‘ਤੇ ਤਨਜ਼ ਕਸਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਹਾਲ ਇਹ ਹੈ ਕਿ ਮੁੱਖ ਮੰਤਰੀ ਬਣਨ ਦੇ ਦਾਅਵੇਦਾਰਾਂ ਦੀ ਝੜੀ ਲੱਗੀ ਹੋਈ ਹੈ।
ਔਰਤਾਂ ਲਈ ਵੱਡਾ ਐਲਾਨ
CM ਮਾਨ ਨੇ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਯੋਜਨਾ ਨੂੰ ਲੈ ਕੇ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਔਰਤਾਂ ਨੂੰ 1,000-1,500 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ।











