ਮੁੰਬਈ,5 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Mehli irani kanga league death: ਮੁੰਬਈ ਦੇ ਸਾਬਕਾ ਕ੍ਰਿਕਟਰ ਤੇ ‘ਕਾਂਗਾ ਲੀਗ’ ਦੇ ਵੱਡੇ ਖਿਡਾਰੀ ਰਹੇ ਮੇਹਲੀ ਈਰਾਨੀ (90) ਦਾ ਦੁਬਈ ’ਚ ਦਿਹਾਂਤ ਜਾਣ ਕਰਕੇ ਖੇਡ ਜਗਤ ’ਚ ਸੋਗ ਦੀ ਲਹਿਰ ਹੈ।
ਹੈ।ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਚੋਟੀ ਦੀ ਮੈਂਬਰ ਤੇ ਮਸ਼ਹੂਰ ਕਿਊਰੇਟਰ ਨਦੀਮ ਮੇਨਨ ਨੇ ਦੱਸਿਆ ਕਿ ਈਰਾਨੀ ਦਾ ਸ਼ਨੀਵਾਰ ਨੂੰ ਦੁਬਈ ’ਚ ਦਿਹਾਂਤ ਹੋ ਗਿਆ ਤੇ ਉਸ ਦੇ ਇਕ ਦਿਨ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਉੱਥੇ ਹੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਤੇ ਵਿਕਟਕੀਪਰ, ਈਰਾਨੀ ਨੇ ਲਗਭਗ 50 ਸਾਲ ਤਕ ਕਾਂਗਾ ਲੀਗ ’ਚ ਹਿੱਸਾ ਲਿਆ। ਉਨ੍ਹਾਂ ਨੇ ਕਲੱਬ ਪੱਧਰ ’ਤੇ ਬਾਂਬੇ ਜਿਮਖ਼ਾਨਾ ਤੇ ਪਾਰਸੀ ਸਾਈਕਲਿਸਟ ਦੀ ਨੁਮਾਇੰਦਗੀ ਕੀਤੀ ਸੀ।
ਐੱਮ. ਸੀ. ਏ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਾਂਬੇ (ਹੁਣ ਮੁੰਬਈ) ਲਈ ਸਿਰਫ਼ ਇਕ ਮੈਚ 1953-54 ’ਚ ਬੜੌਦਾ ਖ਼ਿਲਾਫ਼ ਖੇਡਿਆ ਸੀ। ਨਰੀ ਕਾਂਟਰੈਕਟਰ, ਫ਼ਾਰੂਖ਼ ਇੰਜੀਨੀਅਰ, ਕਰਸਨ ਘਾਵਰੀ ਤੇ ਗ਼ੁਲਾਮ ਪਾਰਕਰ ਜਿਹੇ ਟੈਸਟ ਖਿਡਾਰੀਆਂ ਨੇ ਪਾਰਸੀ ਸਾਈਕਲਿਸਟ ਟੀਮ ’ਚ ਈਰਾਨੀ ਦੀ ਕਪਤਾਨੀ ’ਚ ਖੇਡਿਆ ਸੀ। ਈਰਾਨੀ ਨਾਲ ਖੇਡਣ ਵਾਲੇ ਸਾਬਕਾ ਭਾਰਤੀ ਕਪਤਾਨ ਕਾਂਟਰੈਕਟਰ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਇਕ ਚੰਗੇ ਕ੍ਰਿਕਟਰ ਸਨ।