ਫਰੀਦਕੋਟ,2 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Meter readers no work: ਫਰੀਦਕੋਟ ਜਿਲ੍ਹੇ ਅੰਦਰ ਪੀਐਸਪੀਸੀਐਲ ਵਿਚ ਠੇਕਾ ਅਧਾਰ ‘ਤੇ ਕੰਮ ਕਰਨ ਵਾਲੇ ਕਰੀਬ 100 ਮੀਟਰ ਰੀਡਰਾਂ ਨੇ ਕੱਲ੍ਹ ਤੋਂ ਅਣਮਿਥੇ ਸਮੇਂ ਲਈ ਕੰਮ ਬੰਦ ਕਰਨ ਦਾ ਐਲਾਨ ਕਰਦਿਆਂ ਅੱਜ ਕੋਟਕਪੂਰਾ ਵਿਚ ਇਕੱਠੇ ਹੋ ਠੇਕਾ ਕੰਪਨੀਆਂ ਤੇ 4-4 ਮਹੀਨਿਆ ਦੀ ਤਨਖਾਹ ਦੇ ਨਾਲ ਨਾਲ ਸਕਿਉਰਟੀ ਵਜੋਂ ਜਮਾ ਕਰਵਾਏ ਗਏ 15-15 ਹਜਾਰ ਰੁਪੈ ਲੈ ਕੇ ਰਫੂ ਚੱਕਰ ਹੋਣ ਦੇ ਇਲਜਾਮ ਲਗਾਏ।
ਮੀਟਰ ਰੀਡਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਤੋਂ ਕੰਮ ਲੈਣਾਂ ਹੈ ਤਾਂ ਸਾਡੀ ਲੁੱਟ ਕਰਨ ਵਾਲੀਆਂ ਨਿੱਜੀ ਕੰਪਨੀਆ ਦੀ ਜਗ੍ਹਾ ਸਾਨੂੰ ਵਿਭਾਗ ਆਪਣੇ ਅਧੀਨ ਕੰਮ ਤੇ ਰੱਖੇ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ। ਇਸੇ ਦੇ ਚਲਦੇ ਅੱਜ ਜਿਲ੍ਹਾ ਭਰ ਦੇ ਮੀਟਰ ਰੀਡਰਾਂ ਨੇ ਕੋਟਕਪੂਰਾ ਵਿਚ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ।
ਮੀਟਰ ਰੀਡਰ ਨੇ ਲਗਾਏ ਆਰੋਪ
ਇਸ ਮੌਕੇ ਗੱਲਬਾਤ ਕਰਦਿਆਂ ਮੀਟਰ ਰੀਡਰ ਮੁਲਾਜਮਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਬਿਜਲੀ ਵਿਭਾਗ ਵਿਚ ਆਊਟ ਸੋਰਸ ਰਾਹੀਂ ਮੀਟਰ ਰੀਡਰ ਵਜੋਂ ਕੰਮ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੱਕ 2 ਨਿੱਜੀ ਕੰਪਨੀਆ ਉਹਨਾਂ ਦੀਆਂ 4-4 ਮਹੀਨੇ ਦੀਆਂ ਤਨਖਾਹਾਂ ਲੇ ਕੇ ਭੱਜ ਚੁੱਕੀਆ ਹਨ । ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੰਮ ਤੇ ਲੱਗਣ ਸਮੇਂ ਸਕਿਉਰਟੀ ਵਜੋਂ ਦਿੱਤੇ ਗਏ 15-15 ਹਜਾਰ ਰੁਪਏ ਦੇ ਡਿਮਾਂਡ ਡਰਾਫਟ ਵੀ ਕੰਪਨੀਆ ਹੜੱਪ ਕਰ ਗਈਆ ਹਨ।
ਉਹਨਾਂ ਕਿਹਾ ਕਿ ਇਸ ਸੰਬੰਧੀ ਸਾਡੀ ਉੱਚ ਅਧਿਕਾਰੀਆ ਨਾਲ ਗੱਲ ਹੋਈ ਸੀ ਜਿੰਨਾਂ ਨੇ ਸਾਨੂੰ 31 ਮਾਰਚ ਤੱਕ ਤਨਖਾਹਾਂ ਮਿਲ ਜਾਣ ਦਾ ਲਿਖਤ ਭਰੋਸਾ ਦਿੱਤਾ ਸੀ ਪਰ ਉਹ ਵੀ ਸਿਰੇ ਨਹੀਂ ਚੜ੍ਹਿਆ ਅਤੇ ਸਾਨੂੰ ਅੱਜ ਤੱਕ ਤਨਖਾਹਾਂ ਨਹੀਂ ਮਿਲੀਆਂ।ਉਹਨਾਂ ਕਿਹਾ ਕਿ ਜਦ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਦੀਆ ਉਹ ਕੰਮ ਬੰਦ ਰੱਖਣਗੇ l
ਇਸ ਲਈ ਹੋਣ ਵਾਲੇ ਵਿਭਾਗੀ ਨੁਕਸਾਨ ਲਈ ਸਰਕਾਰ ਜਾਂ ਕੰਪਨੀਆ ਜਿੰਮੇਵਾਰ ਹੋਣਗੀਆਂ।ਉਹਨਾਂ ਨਾਲ ਹੀ ਮੰਗ ਕੀਤੀ ਕਿ ਜੇਕਰ ਸਾਡੇ ਤੋਂ ਸਰਕਾਰ ਨੇ ਕੰਮ ਕਰਵਾਉਣਾਂ ਹੈ ਤਾਂ ਸਾਨੂੰ ਵਿਭਾਗ ਕੰਪਨੀਆ ਦੀ ਬਿਜਾਏ ਸਿੱਧੇ ਆਪਣੇ ਅਧੀਨ ਕੰਮ ਤੇ ਰੱਖੇ ਤਾਂ ਜੋ ਸਾਨੂੰ ਸਮੇਂ ਸਿਰ ਤਨਖਾਹ ਮਿਲ ਸਕੇ ਅਤੇ ਅਸੀਂ ਆਪਣਾਂ ਗੁਜਾਰਾ ਚਲਾ ਸਕੀਏ।