Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਹੈਪੀ ਸਰਪੰਚ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਮੁੱਖ ਮੁਲਜ਼ਮ ਬਬਲੂ ਲੱਦਾਖ ਤੋਂ ਗ੍ਰਿਫਤਾਰ : ਸੂਤਰ
Crime

ਹੈਪੀ ਸਰਪੰਚ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਅਪਡੇਟ, ਮੁੱਖ ਮੁਲਜ਼ਮ ਬਬਲੂ ਲੱਦਾਖ ਤੋਂ ਗ੍ਰਿਫਤਾਰ : ਸੂਤਰ

Email :

ਬਾਘਾਪੁਰਾਣਾ ਵਿਚ ਹਰਵਿੰਦਰ ਸਿੰਘ ਹੈਪੀ ਸਰਪੰਚ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਤਲ ਦੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੱਦਾਖ ਤੋਂ ਬਬਲੂ ਦੀ ਗ੍ਰਿਫਤਾਰੀ ਹੋਈ ਹੈ ਤੇ ਮੋਗਾ ਪੁਲਿਸ ਲੱਦਾਖ ਲਈ ਰਵਾਨਾ ਹੋਈ ਹੈ।

ਦੱਸ ਦੇਈਏ ਕਿ ਬਬਲੂ ਰੁਪਿੰਦਰ ਕੌਰ ਦਾ ਘਰਵਾਲਾ ਹੈ। ਪਿਛਲੇ ਦਿਨੀਂ ਬਾਘਾਪੁਰਾਣਾ ਵਿਚ ਜੋ ਹੈਪੀ ਸਰਪੰਚ ਦਾ ਕਤਲ ਹੋਇਆ ਸੀ ਉਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਲੱਦਾਖ ਤੋਂ ਮਨਪ੍ਰੀਤ ਸਿੰਘ ਬਬਲੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਕਿ ਬਬਲੂ ਨੂੰ ਲੱਦਾਖ ਤੋਂ ਮੋਗਾ ਲਿਆਂਦਾ ਜਾਵੇ।

ਸਰਪੰਚ ਕਤਲ ਕਾਂਡ ਮਾਮਲੇ ‘ਚ MLA ਸੁਖਾਨੰਦ ਨੇ ਸਿੱਧੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੜਾਈ ਦੀ ਜੜ੍ਹ ਰੁਪਿੰਦਰ ਕੌਰ ਹੈ ਤੇ ਮੈਂ ਕਾਰਵਾਈ ਕਰਵਾ ਕੇ ਹੀ ਹਟਾਂਗਾ। ਕੋਈ ਹੋਰ ਕਾਰਵਾਈ ਕਰੇ ਜਾਂ ਨਾ ਕਰੇ ਪਰ ਮੈਂ ਉਸ ਨੂੰ ਨਹੀਂ ਬਖਸ਼ਾਂਗਾ। ਮੈਨੂੰ ਲੱਗਦਾ ਹੈ ਕਿ ਜਿਸ ਦੀ ਗਲਤੀ ਹੈ ਉਸ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।

Leave a Reply

Your email address will not be published. Required fields are marked *

Related Posts