ਨਾਭਾ,2 ਫਰਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਨਾਭਾ ਦੇ ਪਿੰਡ ਅਗੌਲ ਵਾਸੀਆਂ ਨੇ ਵੱਡੇ ਫੈਸਲੈ ਲਏ ਹਨ। ਅੰਦੋਲਨ ਦੇ ਹੱਕ ਵਿੱਚ ਫੈਸਲੇ ਲੈਂਦਿਆਂ ਕਿਸਾਨਾਂ ਨੇ ਕਿਹਾ ਕਿ ਹਰ ਘਰ ਵਿੱਚੋਂ ਇੱਕ ਹਫਤੇ ਲਈ 20 ਕਿਸਾਨਾਂ ਦਾ ਜਥਾ ਭੇਜਿਆ ਜਾਵੇਗਾ। ਇਕ ਸੌ ਰੁਪਏ ਵਿਘਾ ਦੇ ਹਿਸਾਬ ਨਾਲ ਢਾਲ ਇਕੱਠੀ ਕੀਤੀ ਗਈ ਹੈ।
ਚੀਨ ਤੋਂ ਪਾਕਿਸਤਾਨ ਪਹੁੰਚੀ ਕੋਵਿੰਡ-19 ਵੈਕਸੀਨ ਦੀ ਪਹਿਲੀ ਖੇਪ
ਇਸ ਤੋਂ ਇਲਾਵਾ ਜੋ ਬੰਦਾ ਕਿਸੇ ਕਾਰਨ ਧਰਨੇ ਵਿਚ ਨਹੀਂ ਜਾ ਸਕਦਾ, ਉਹ ਅਪਣੀ ਜਗ੍ਹਾ ਬੰਦੇ ਦਾ ਪ੍ਰਬੰਧ ਖੁਦ ਕਰੇਗਾ। ਧਰਨੇ ਦੌਰਾਨ ਜੇਕਰ ਕਿਸੇ ਦੇ ਟਰੈਕਟਰ ਟਰਾਲੀ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਸਾਰਾ ਪਿੰਡ ਮਿਲ ਕੇ ਉਸ ਨੂੰ ਠੀਕ ਕਰਵਾਏਗਾ। ਧਰਨੇ ਤੇ ਗਏ ਜਥੇ ਦਾ ਪਿੱਛੋਂ ਸਾਰਾ ਕੰਮ ਸਾਰਾ ਪਿੰਡ ਮਿਲ ਕੇ ਦੇਖੇਗਾ।
Deep Sidhu ਦੇ ਪਿੰਡ ਵਾਲਿਆਂ ਜਾਣੋ ਕੀ ਪਾਇਆ ਮਤਾ !
ਤੁਹਾਨੂੰ ਦੱਸ ਦਈਏ ਕਿ ਜਦੋਂ ਕੁੰਡਲੀ ਬਾਰਡਰ ‘ਤੇ ਮੀਂਹ ਨਾਲ ਬਿਸਤਰੇ ਭਿੱਜ ਗਏ ਸਨ ਤਾਂ ਪਿੰਡ ਵਿੱਚੋਂ ਨੌਜਵਾਨਾਂ ਨੇ ਡੇਢ ਸੌ ਰਜਾਈਆਂ ਗੱਦੇ ਇਕੱਠੇ ਕਰ ਕੇ ਭੇਜੇ ਸਨ। ਇਸ ਤੋਂ ਇਲਾਵਾ ਲੰਗਰ ਲਈ ਦੁੱਧ ਅਤੇ ਹੋਰ ਰਾਸ਼ਣ ਪਾਣੀ ਪਿੰਡ ਵੱਲੋਂ ਹਰ ਜਥੇ ਦੇ ਨਾਲ ਭੇਜਿਆ ਜਾ ਰਿਹਾ ਹੈ।
ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਕੀਤੀ ਘਟੀਆਂ ਹਰਕਤ, ਦੇਖੋ ਤਸਵੀਰਾਂ