ਨਾਭਾ(ਸੁਖਚੈਨ ਸਿੰਘ ਲੁਬਾਣਾ),27 ਫਰਵਰੀ
ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਤਿੰਨ ਮਹੀਨੇ ਤੋਂ ਅੰਦੋਲਨ ਬਦਸਤੂਰ ਜਾਰੀ ਹੈ, ਇਸ ਕਿਸਾਨੀ ਅੰਦੋਲਨ ਦੇ ਦੌਰਾਨ ਲਗਾਤਾਰ ਸ਼ਹਾਦਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਦੇ ਤਹਿਤ ਬੀਤੇ ਦਿਨੀਂ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਸਿੰਘੂ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਨਵਜੋਤ ਸਿੰਘ ਪਰਿਵਾਰ ਦਾ ਇਕਲੌਤਾ ਵਾਰਿਸ ਸੀ ਅਤੇ ਇਸ ਦੁੱਖ ਦੀ ਘੜੀ ਵਿੱਚ ਅੱਜ ਜਿਥੇ ਨਵਜੋਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਖੇੜੀ ਜੱਟਾਂ ਵਿਖੇ ਨਵਜੋਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਨਵਜੋਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਅੰਤਿਮ ਸੰਸਕਾਰ ਵੇਲੇ ਪਾਰਥਿਵ ਸਰੀਰ ਤੇ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ।
ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਤੋਂ ਬਾਅਦ 16 ਲੋਕਾਂ ਦੀ ਮੌਤ
ਉਸ ਦੇ ਅੰਤਮ ਸੰਸਕਾਰ ਤੇ ਜਿੱਥੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਉਮੜੇ ਉੱਥੇ ਹੀ ਇਕਲੌਤੇ ਪੁੱਤ ਨੂੰ ਵੇਖ ਕੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਜਿਸ ਪੁੱਤ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ ਅਤੇ ਪੜ੍ਹ ਲਿਖ ਕੇ ਜਿਸ ਬੱਚੇ ਨੂੰ ਵੱਡੇ ਮੁਕਾਮ ਤੇ ਪਹੁੰਚਾਉਣਾ ਸੀ ਉਹ ਸੁਪਨੇ ਮਾਤਾ-ਪਿਤਾ ਦੇ ਚਕਨਾਚੂਰ ਹੋ ਗਏ। ਨਵਜੋਤ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਜਿੱਥੇ ਉਸ ਦੇ ਹੱਥ ਦੀ ਕਲਾਈ ਤੇ ਰੱਖੜੀ ਬੰਨ੍ਹੀ ਗਈ ਉੱਥੇ ਹੀ ਉਸ ਦਾ ਸਿਹਰਾ ਵੀ ਸਜਾਇਆ ਗਿਆ। ਮਾਤਾ ਪਿਤਾ ਦੀ ਇਕਲੌਤੀ ਔਲਾਦ ਨਵਜੋਤ ਸਿੰਘ ਹੁਣ ਕਿਸ ਦੇ ਸਹਾਰੇ ਸਾਰੀ ਉਮਰ ਵਧਾਏਗੀ ਪਰ ਨਵਜੋਤ ਸਿੰਘ ਦੀਆਂ ਯਾਦਾਂ ਹੀ ਉਨ੍ਹਾਂ ਦਾ ਹੁਣ ਸਹਾਰਾ ਹਨ।
ਮਾਰਚ ‘ਚ ਬੈਂਕਾਂ ‘ਚ 10 ਦਿਨ ਨਹੀਂ ਹੋਵੇਗਾ ਕੰਮ
ਇਸ ਮੌਕੇ ਤੇ ਕਿਸਾਨੀ ਸੰਘਰਸ਼ ਵਿੱਚ ਨਾਲ ਜਾਣ ਵਾਲੇ ਕਿਸਾਨ ਨੌਜਵਾਨ ਨੇ ਕਿਹਾ ਕਿ ਸਾਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿਉਂਕਿ ਜਦੋਂ ਅਸੀਂ ਘਰੋਂ ਹੱਸਦੇ ਹਸਾਉਂਦੇ ਇੱਥੋਂ ਕਿਸਾਨੀ ਅੰਦੋਲਨ ਵਿੱਚ ਗਏ ਤਾਂ ਨਵਜੋਤ ਸਿੰਘ ਦੀ ਉਥੇ ਅਚਾਨਕ ਮੌਤ ਹੋ ਗਈ ਅਤੇ ਕਿਉਂਕਿ ਉੱਥੇ ਗਰਮੀ ਵੀ ਬਹੁਤ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਇਸ ਮੌਕੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਨੇ ਕਿਹਾ ਕਿ ਲਗਾਤਾਰ ਜੋ ਸ਼ਹਾਦਤਾਂ ਹੋ ਰਹੇ ਹਨ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਇਹ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਸੀ ਜਿਸ ਨੇ ਸ਼ਹਾਦਤ ਦਿੱਤੀ ਹੈ ਪਰ ਇਸ ਅਸੀਂ ਸ਼ਹਾਦਤ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਕਿਉਂਕਿ ਇਹ ਅਸੀਂ ਜੰਗ ਜ਼ਰੂਰ ਜਿੱਤ ਕੇ ਆਵਾਂਗੇ।
ਕੋਰੋਨਾ: ਵੱਧ ਰਹੇ ਕੇਸਾਂ ਕਾਰਣ IPL 2021 ਲਈ ਬਦਲਣਗੇ ਸਟੇਡੀਅਮ !
ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਹ ਜੋ ਲਗਾਤਾਰ ਸ਼ਹਾਦਤਾਂ ਹੋ ਰਹੀਆਂ ਹਨ ਇਸ ਦੀ ਸਿੱਧੇ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਅਤੇ ਜੋ ਅਸੀਂ ਅੱਜ ਨੌਜਵਾਨ ਖੋਹਿਆ ਹੈ ਇਹ ਘਾਟਾ ਪਰਿਵਾਰ ਨੂੰ ਕਦੇ ਵੀ ਨਹੀਂ ਪੂਰਾ ਹੋ ਸਕਦਾ ਅਤੇ ਅਸੀਂ ਦੁੱਖ ਦੀ ਘਡ਼ੀ ਵਿਚ ਸਾਰੇ ਹੀ ਨਾਲ ਹਾਂ।
ਜ਼ਿਕਰਯੋਗ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਅੰਤਿਮ ਸੰਸਕਾਰ ਸਮੇਂ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਕੋਈ ਐੱਮ.ਐੱਲ.ਏ ਜਾਂ ਮੰਤਰੀ ਨਹੀਂ ਪਹੁੰਚਿਆ।