ਲਹਿਰਾਗਾਗਾ (ਮਨੋਜ ਕੁਮਾਰ),1 ਅਪ੍ਰੈਲ
Nanded Sahib incident: ਅਕਾਲੀ ਦਲ ਡੈਮੋਕਰੇਟਿਕ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ ਦੀ ਪ੍ਰਧਾਨਗੀ ’ਚ ਸਰਕਲ ਲਹਿਰਾਗਾਗਾ ਦੇ ਸੋਰਵ ਕੰਪਲੈਕਸ ’ਚ ਵਰਕਰਾਂ ਦੀ ਮੀਟਿੰਗ ਕੀਤੀl ਇਸ ਮੌਕੇ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ, ਭਾਜਪਾ- ਅਕਾਲੀ ਦਲ ਬਾਦਲ ਨੂੰ ਛੱਡ ਕਿਸੇ ਵੀ ਸਿਆਸੀ ਪਾਰਟੀ ਨਾਲ ਚੋਣ ਸਮਝੋਤਾ ਕਰਕੇ ਸੂਬੇ ਅੰਦਰ ਮਜ਼ਬੂਤ ਤੀਜਾ ਬਦਲ ਸਿਰਜਨ ਲਈ ਗੱਲਬਾਤ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅਸਲ ’ਚ ਲੋਕ ਪੱਖੀ ਸਰਕਾਰ ਦਿੱਤੀ ਜਾ ਸਕੇ।
ਉਹ ਹਰ ਹੀਲੇ ਲਹਿਰਾਗਾਗਾ ਤੋਂ ਚੋਣ ਲੜਣਗੇ। ਉਨ੍ਹਾਂ ਮਹਾਰਾਸ਼ਟਰ ਦੇ ਨਾਦੇੜ ’ਚ ਵਾਪਰੀ ਘਟਨਾ ਨੂੰ ਭਾਜਪਾ ਅਤੇ ਆਰ ਐਸਐਸ ਦੀ ਦੇਸ ਨੂੰ ਵੰਡਣ ਦੀ ਨੀਤੀ ਦੱਸਿਆ। ਉਨ੍ਹਾਂ ਮਲੋਟ ’ਚ ਵਾਪਰੀ ਘਟਨਾ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਭਾਜਪਾ/ਆਰ ਐਸਐਸ ਨੂੰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਖਿਲਾਫ ਬੋਲਣ ਦਾ ਮੌਕਾ ਮਿਲ ਗਿਆ ਹੈ।
ਉਨ੍ਹਾਂ ਅਕਾਲੀ ਦਲ ਬਾਦਲ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਬਾਦਲ ਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ ਹਨ। ਸ਼੍ਰੀ ਢੀਂਡਸਾ ਨੇ ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਚਾਰ ਸਾਲ ’ਚ ਸਿਰਫ ਲਾਰੇ ਲਾਏ ਹਨ ਅਤੇ ਮੌਜ਼ੂਦਾ ਬੱਜਟ ਵੀ ਸਿਰਫ ਐਲਾਨਬਾਜੀ ਕਰਕੇ ਲੋਲੀਪਾਪ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵੱਲੋ ਟਿਕਰੀ ਬਾਰਡਰ ਤੇ ਲਾਇਆ ਜਾਵੇਗਾ ਲੰਗਰ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਲ ਮੀਟਿੰਗਾਂ ਕੀਤੀਆਂ ਜਾ ਰਹੀ ਹਨ ਅਤੇ ਲੋਕਾਂ ਨੂੰ ਕਾਂਗਰਸ ਭਜਾਓ ਪੰਜਾਬ ਬਚਾਓ ਦਾ ਸੱਦਾ ਦਿੱਤਾ ਜਾ ਰਿਹਾ ਹੈ।