ਨੰਦੀਗ੍ਰਾਮ,18 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਾਰ ਨੰਦੀਗ੍ਰਾਮ ਤੋਂ ਵਿਧਾਨਸਭਾ ਚੋਣਾਂ ਲੜੇਗੀ।ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਚਾਲੇ ਜਾਰੀ ਰਾਜਨੀਤਿਕ ਜੰਗ ਨੂੰ ਲੈ ਕੇ ਮਮਤਾ ਦੇ ਇਸ ਐਲਾਨ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।ਇਸ ਤੋਂ ਪਹਿਲਾਂ ਮਮਤਾ ਬੈਨਰਜੀ ਭਵਾਨੀਪੁਰ ਤੋਂ ਚੋਣਾਂ ਲੜਦੀ ਆਈ ਹੈ।ਪੱਛਮੀ ਬੰਗਾਲ ‘ਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸਿਆਸੀ ਜੰਗ ਜਾਰੀ ਹੈ।
ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ‘ਚ ਚੋਣਾਂ ਸਭਾ ਕੀਤੀ, ਇਥੇ ਉਨ੍ਹਾਂ ਦੇ ਨਿਸ਼ਾਨੇ ‘ਤੇ ਭਾਰਤੀ ਜਨਤਾ ਪਾਰਟੀ ਰਹੀ।
ਭਾਰਤ ਅਤੇ ਅਰਜਨਟੀਨਾ ਦੀ women’s hockey team ਵਿਚਾਲੇ ਮੈਚ ਡ੍ਰਾ
ਮਮਤਾ ਬੈਨਰਜੀ ਵਲੋਂ ਨੰਦੀਗ੍ਰਾਮ ‘ਚ ਇੱਕ ਚੋਣ ਸਭਾ ‘ਚ ਹੀ ਇਸੇ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਇਸ ਵਾਰ ਇਥੋਂ ਚੋਣਾਂ ਲੜਾਂ।ਮਮਤਾ ਨੇ ਮੰਚ ‘ਤੇ ਹੀ ਸੂਬਾ ਯੂਨਿਟ ਦੀ ਪ੍ਰਧਾਨ ਤੋਂ ਇਹ ਅਪੀਲ ਕੀਤੀ ਅਤੇ ਤੁਰੰਤ ਹੀ ਉਥੇ ਫੈਸਲਾ ਹੋ ਗਿਆ।ਮਮਤਾ ਬੈਨਰਜੀ ਨੇ ਕਿਹਾ ਕਿ ਇਸ ਵਾਰ ਵੀ ਬੰਗਾਲ ‘ਚ ਟੀਐੱਮਸੀ ਦੀ ਸਰਕਾਰ ਬਣੇਗੀ ਅਤੇ ਟੀਐੱਮਸੀ ਨੂੰ 200 ਤੋਂ ਵੱਧ ਸੀਟਾਂ ਮਿਲਣਗੀਆਂ।
ਮਮਤਾ ਬੈਨਰਜੀ ਨੇ ਇਥੇ ਟੀਐੱਮਸੀ ਤੋਂ ਬੀਜੇਪੀ ‘ਚ ਗਏ ਸ਼ੁਭੇਂਦੂ ਅਧਿਕਾਰੀ ‘ਤੇ ਵੀ ਤੰਜ ਕੱਸਿਆ ਅਤੇ ਕਿਹਾ ਕਿ ਨੰਦੀਗ੍ਰਾਮ ਦਾ ਅੰਦੋਲਨ ਕਿਸਨੇ ਕੀਤਾ, ਇਸ ‘ਤੇ ਉਨ੍ਹਾਂ ਨੂੰ ਕਿਸੇ ਤੋਂ ਗਿਆਨ ਲੈਣ ਦੀ ਲੋੜ ਨਹੀਂ ਹੈ।ਅੱਜ ਕਿਸਾਨ ਵੀ ਅੰਦੋਲਨ ਕਰ ਰਹੇ ਹਨ ਅਤੇ ਬੀਜੇਪੀ ਨੂੰ ਤਿੰਨਾਂ ਖੇਤੀ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ।