ਨਵੀਂ ਦਿੱਲੀ, 26 ਜਨਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਘੇਰਾ ਪਾਇਆ ਹੈ।
ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਪੰਧੇਰ ਨੇ ਕੀਤੀ ਵੱਡੀ ਅਪੀਲ
‘ਆਪ’ ਨੇ ਇਸ ਹਿੰਸਾ ‘ਤੇ ਇਕ ਬਿਆਨ ਜਾਰੀ ਕਰਕੇ ਇਸ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਇਸ ਹੱਦ ਤੱਕ ਹਾਲਾਤ ਨੂੰ ਵਿਗੜਨ ਦਿੱਤਾ।
ਵਿਗੜਦੇ ਹਾਲਾਤਾਂ ਨੂੰ ਦੇਖ ਗ੍ਰਹਿ ਮੰਤਰਾਲੇ ਨੇ ਬੁਲਾਈ ਅਹਿਮ ਬੈਠਕ
ਪਾਰਟੀ ਨੇ ਕਿਹਾ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਵਲੋਂ ਹਿੰਸਾ ਕੀਤੀ ਗਈ, ਉਹ ਅੰਦੋਲਨ ਦਾ ਹਿੱਸਾ ਨਹੀਂ ਸਨ ਅਤੇ ਬਾਹਰੀ ਤੱਤ ਸਨ।
ਟਰੈਕਟਰ ਪਰੇਡ : ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਬੈਠੀ ਸੜਕ ‘ਤੇ
ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਹਿੰਸਾ ਨੇ ਨਿਸ਼ਚਿਤ ਤੌਰ ‘ਤੇ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤੀਪੂਰਵਕ ਅਤੇ ਅਨੁਸ਼ਾਸਿਤ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਕਮਜ਼ੋਰ ਕਰ ਦਿੱਤਾ ਹੈ।