ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਵੱਡਾ ਫੈਸਲਾ ਲਿਆ ਹੈ। ਡੀਐਮਆਰਸੀ ਨੇ ਅੱਜ ਸਵੇਰੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਾਰੇ ਐਂਟਰੀ-ਐਗਜ਼ਿਟ ਗੇਟ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ।
ਜਿਸ ਤੋਂ ਬਾਅਦ ਯਾਤਰੀ ਹੁਣ ਲਾਲ ਕਿਲ੍ਹੇ ਦੇ ਮੈਟਰੋ ਸਟੇਸ਼ਨ ਤੋਂ ਦਾਖਲ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਜਾਮਾ ਮਸਜਿਦ ਮੈਟਰੋ ਸਟੇਸ਼ਨ ਦਾ ਐਂਟਰੀ ਗੇਟ ਵੀ ਬੰਦ ਕਰ ਦਿੱਤਾ ਗਿਆ ਹੈ।
ਹਾਲਾਂਕਿ, ਹੋਰ ਸਾਰੇ ਮੈਟਰੋ ਸਟੇਸ਼ਨ ਖੁੱਲੇ ਹਨ ਅਤੇ ਸਾਰੀਆਂ ਲਾਈਨਾਂ ‘ਤੇ ਸੇਵਾਵਾਂ ਸਧਾਰਣ ਹਨ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਕੱਲ੍ਹ ਹਿੰਸਾ ਦੌਰਾਨ ਡੀਐਮਆਰਆਈ ਨੇ 12 ਦੇ ਕਰੀਬ ਮੈਟਰੋ ਸਟੇਸ਼ਨ ਬੰਦ ਕੀਤੇ ਸਨ।
ਇਸ ਸੂਬੇ ‘ਚ ਅੱਜ ਸ਼ਾਮ 5 ਵਜੇ ਤੱਕ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਜ਼ਿਕਰਯੋਗ ਹੈ ਕਿ ਡੀਐਮਆਰਸੀ ਵੱਲੋਂ ਕੱਲ੍ਹ ਜਿਨ੍ਹਾਂ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ, ਉਹ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਰੂਟ ‘ਤੇ ਸਨ। ਹਾਲਾਂਕਿ, ਕਈ ਥਾਵਾਂ ‘ਤੇ ਗਣਤੰਤਰ ਦਿਵਸ ਤਨੂੰ ਲੈ ਕੇ ਸਵੇਰ ਤੋਂ ਹੀ ਮੈਟਰੋ ਸਟੇਸ਼ਨ ਬੰਦ ਸਨ।
ਦੱਸ ਦੇਈਏ ਕਿ ਕੱਲ੍ਹ ਹੋਈ ਹਿੰਸਾ ਦੌਰਾਨ ਡੀਐਮਆਰਸੀ ਨੇ ਦਿੱਲੀ ਗੇਟ ਮੈਟਰੋ ਸਟੇਸ਼ਨ, ਜਾਮਾ ਮਸਜਿਦ ਮੈਟਰੋ ਸਟੇਸ਼ਨ, ਆਈਟੀਓ ਮੈਟਰੋ ਸਟੇਸ਼ਨ, ਇੰਦਰਪ੍ਰਸਥ ਮੈਟਰੋ ਸਟੇਸ਼ਨ, ਸਮਾਈਪੁਰ ਬਾਦਲੀ ਮੈਟਰੋ ਸਟੇਸ਼ਨ, ਰੋਹਿਨੀ ਸੈਕਟਰ 18/19 ਮੈਟਰੋ ਸਟੇਸ਼ਨ, ਜਹਾਂਗੀਰਪੁਰੀ ਮੈਟਰੋ ਸਟੇਸ਼ਨ, ਆਦਰਸ਼ ਨਗਰ ਮੈਟਰੋ ਸਟੇਸ਼ਨ, ਅਜ਼ਾਦਪੁਰ ਮੈਟਰੋ ਸਟੇਸ਼ਨ, ਮਾਡਲ ਟਾਊਨ ਮੈਟਰੋ ਸਟੇਸ਼ਨ, ਜੀਟੀਬੀ ਨਗਰ ਮੈਟਰੋ ਸਟੇਸ਼ਨ ਅਤੇ ਯੂਨੀਵਰਸਿਟੀ ਮੈਟਰੋ ਸਟੇਸ਼ਨ ਬੰਦ ਸਨ।