ਨਵੀਂ ਦਿੱਲੀ,20 ਜਨਵਰੀ (ਸਕਾਈ ਨਿਊਜ਼ ਬਿਊਰੋ)
ਸਰਕਾਰ ਵੱਲੋਂ ਬਜਟ ਤੋਂ ਪਹਿਲਾਂ 30 ਜਨਵਰੀ ਨੂੰ ਸਰਬ ਪਾਰਟੀ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ।ਇਹ ਮੀਟਿੰਗ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਓੇ ਕਿ ਹਰ ਸਾਲ ਵਿੱਤ ਮੰਤਰੀ ਵੱਲੋਂ 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਂਦਾ ਹੈ, ਪਰ ਇਸ ਵਾਰ ਕੋਰੋਨਾ ਵਾਇਰਸ ਕਾਰਣ ਸਰਬ ਪਾਰਟੀ ਦੀ ਜੋ ਬੈਠਕ ਹੈ ਉਹ ਵੀਡਿਓ ਕਾਨਫਰੰਸਿੰਗ ਰਾਂਹੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ NDA ਯਾਨੀ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ ਵੀ 30 ਜਨਵਰੀ ਨੂੰ ਬੈਠਕ ਕਰੇਗਾ । NDA ਦੀ ਬੈਠਕ ਵੀ 30 ਜਨਵਰੀ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਆਯੋਜਿਤ ਕੀਤੀ ਜਾਵੇਗੀ । ਇਸ ਬੈਠਕ ਵਿੱਚ ਭਾਰਤੀ ਜਨਤਾ ਪਾਰਟੀ ਸਣੇ ਹੋਰ ਪਾਰਟੀਆਂ ਦੇ ਆਗੂ ਸ਼ਾਮਿਲ ਹੋਣਗੇ ।
ਇਸ ਸਬੰਧੀ ਲੋਕ ਸਭਾ ਸਕੱਤਰੇਤ ਨੇ ਬਿਆਨ ਦਿੰਦਿਆਂ ਕਿਹਾ ਕਿ ਦ ਹਿੱਸਿਆਂ ਵਿੱਚ ਚੱਲਣ ਵਾਲਾ ਬਜਟ ਸੈਸ਼ਨ 8 ਅਪ੍ਰੈਲ ਤੱਕ ਚੱਲੇਗਾ । ਬਜਟ ਸੈਸ਼ਨ ਦਾ ਪਹਿਲਾ ਪੜਾਅ 29 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 15 ਫਰਵਰੀ ਤੱਕ ਚੱਲੇਗਾ, ਜਦੋਂਕਿ ਦੂਜਾ ਹਿੱਸਾ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ । ਕੇਂਦਰੀ ਬਜਟ 1 ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਸੰਸਦ ਦੀ ਸਥਾਈ ਕਮੇਟੀ ਨੂੰ ਵੱਖ-ਵੱਖ ਮੰਤਰਾਲਿਆਂ / ਵਿਭਾਗਾਂ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਸੁਵਿਧਾ ਲਈ ਸੈਸ਼ਨ ਦਾ ਪਹਿਲਾ ਪੜਾਅ 15 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ ਅਤੇ ਮੀਟਿੰਗ ਦਾ ਦੂਜਾ ਪੜਾਅ 8 ਮਾਰਚ ਤੋਂ ਸ਼ੁਰੂ ਹੋਵੇਗਾ।
ਟਰੰਪ ਨੇ ਨਵੇਂ ਬਣੇ ਰਾਸ਼ਟਰਪਤੀ ਬਾਇਡੇਨ ਨੂੰ ਦਿੱਤੀ ਵਧਾਈ,ਕੈਪਿਟਲ ਹਿੱਲ ਹਮਲੇ ਦੀ ਕੀਤੀ ਨਿੰਦਾ
ਦੱਸ ਦੇਈਏ ਕਿ ਪਿਛਲੇ ਮਾਨਸੂਨ ਸੈਸ਼ਨ ਦੀ ਤਰ੍ਹਾਂ ਇਸ ਵਾਰ ਵੀ ਸੰਸਦ ਦੇ ਦੋਵੇਂ ਸਦਨ ਵੱਖ-ਵੱਖ ਸ਼ਿਫਟਾਂ ਵਿੱਚ ਇਕੱਠੇ ਹੋਣਗੇ । ਰਾਜ ਸਭਾ ਦੁਪਹਿਰ ਨੂੰ ਬੈਠੇਗੀ, ਜਦਕਿ ਲੋਕ ਸਭਾ ਦੀ ਬੈਠਕ ਸ਼ਾਮ 4 ਵਜੇ ਤੋਂ 9 ਵਜੇ ਤੱਕ ਹੋਵੇਗੀ। ਇਹ ਕਦਮ ਕੋਵਿਡ-19 ਦੇ ਮੱਦੇਨਜ਼ਰ ਸਿਹਤ ਉਪਰਾਲਿਆਂ ਤਹਿਤ ਚੁੱਕਿਆ ਗਿਆ ਹੈ।