ਆਂਧਰਾ ਪ੍ਰਦੇਸ਼ (ਸਕਾਈ ਨਿਊਜ਼ ਪੰਜਾਬ), 27 ਮਾਰਚ 2022
ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ ‘ਚ ਸ਼ਨੀਵਾਰ ਰਾਤ ਨੂੰ ਹੋਏ ਭਿਆਨਕ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 45 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਤਿਰੂਪਤੀ ਦੇ ਐੱਸਪੀ ਨੇ ਮੀਡੀਆ ਨਾਲ ਗੱਲਬਾਤ ‘ਚ ਦੱਸਿਆ ਕਿ ਘਟਨਾ ਤਿਰੂਪਤੀ ਤੋਂ 25 ਕਿਲੋਮੀਟਰ ਦੂਰ ਬਕਰਪੇਟ ਨਾਮਕ ਸਥਾਨ ‘ਤੇ ਵਾਪਰੀ।
ਇਹ ਖ਼ਬਰ ਵੀ ਪੜ੍ਹੋ:ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ASI ਜਖ਼ਮੀ
ਉਨ੍ਹਾਂ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਬੱਸ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗੀ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ l ਜਿਸ ਖਾਈ ‘ਚ ਬੱਸ ਡਿੱਗੀ ਹੈ, ਉਹ 50 ਫੁੱਟ ਤੋਂ ਜ਼ਿਆਦਾ ਡੂੰਘੀ ਦੱਸੀ ਜਾਂਦੀ ਹੈ, ਜਿਸ ਕਾਰਨ ਹਨੇਰੇ ‘ਚ ਬਚਾਅ ਕਾਰਜ ਕਾਫੀ ਮੁਸ਼ਕਿਲ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ: ਜਾਣੋ ਨਵਰਾਤਰੀ ਦੇ ਵਰਤ ‘ਚ ਕਿਉਂ ਕੀਤਾ ਜਾਂਦਾ ਹੈ ਸੇਂਧਾ ਨਮਕ…
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਵੀ ਬਚਾਅ ਕਾਰਜ ਜਾਰੀ ਰਿਹਾ। ਸਥਾਨਕ ਰਿਪੋਰਟਾਂ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ ਇੱਕ ਨਿੱਜੀ ਆਪਰੇਟਰ ਦੁਆਰਾ ਚਲਾਈ ਜਾ ਰਹੀ ਸੀ। ਬੱਸ ਵਿੱਚ ਬਾਰਾਤ ਸਵਾਰ ਸਨ, ਜੋ ਅਨੰਤਪੁਰ ਜ਼ਿਲ੍ਹੇ ਦੇ ਧਰਮਾਵਰਮ ਤੋਂ ਚਿਤੂਰ ਵੱਲ ਜਾ ਰਹੀ ਸੀ।