ਛੱਤੀਸਗੜ੍ਹ(ਸਕਾਈ ਨਿਉਜ਼ ਪੰਜਾਬ), 5 ਜੁਲਾਈ 2022
ਜ਼ੀ ਨਿਊਜ਼ ਦੇ ਮਸ਼ਹੂਰ ਸ਼ੋਅ ਡੀਐਨਏ ਦੇ ਐਂਕਰ ਰੋਹਿਤ ਰੰਜਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਛੱਤੀਸਗੜ੍ਹ ਪੁਲਿਸ ਨੇ ਯੂਪੀ ਪੁਲਿਸ ਨੂੰ ਬਿਨਾਂ ਦੱਸੇ ਜ਼ੀ ਨਿਊਜ਼ ਦੇ ਐਂਕਰ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੋਹਿਤ ਰੰਜਨ ਨੇ ਟਵੀਟ ਕਰਕੇ ਕਿਹਾ ‘ਛੱਤੀਸਗੜ੍ਹ ਪੁਲਿਸ ਸਥਾਨਕ ਪੁਲਿਸ ਨੂੰ ਦੱਸੇ ਬਿਨਾਂ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਦੇ ਬਾਹਰ ਖੜ੍ਹੀ ਹੈ, ਕੀ ਇਹ ਕਾਨੂੰਨੀ ਤੌਰ ‘ਤੇ ਸਹੀ ਹੈ।
बिना लोकल पुलिस को जानकारी दिए छत्तीसगढ़ पुलिस मेरे घर के बाहर मुझे अरेस्ट करने के लिए खड़ी है,क्या ये क़ानूनन सही है @myogiadityanath @SspGhaziabad @adgzonelucknow
— Rohit Ranjan (@irohitr) July 5, 2022
ਇਹ ਖ਼ਬਰ ਵੀ ਪੜ੍ਹੋ:ਜ਼ਬਰ ਜਨਾਹ ਦੇ ਮਾਮਲੇ ਵਿੱਚ ਗੁਰਦਾਸਪੁਰ ਦਾ ਐਸਪੀ ਗ੍ਰਿਫਤਾਰ
‘ਗਾਜ਼ੀਆਬਾਦ ‘ਚ ਰੋਹਿਤ ਰੰਜਨ ਜਿਸ ਸੁਸਾਇਟੀ ‘ਚ ਰਹਿੰਦਾ ਹੈ, ਦੇ ਗਾਰਡ ਮੁਤਾਬਕ ਸਵੇਰੇ 5.15 ਵਜੇ ਤਿੰਨ ਗੱਡੀਆਂ ‘ਚ 14-15 ਲੋਕ ਆਏ ਅਤੇ ਉਨ੍ਹਾਂ ਨੇ ਗੇਟ ‘ਤੇ ਕੋਈ ਐਂਟਰੀ ਵੀ ਨਹੀਂ ਕੀਤੀ। ਗਾਰਡ ਨੇ ਦੱਸਿਆ ਕਿ ਸਾਰੇ ਲੋਕ ਸਾਦੀ ਵਰਦੀ ਵਿੱਚ ਸਨ lਛੱਤੀਸਗੜ੍ਹ ਪੁਲਿਸ ਸਵੇਰੇ ਕਰੀਬ 5.15 ਵਜੇ ਗਾਜ਼ੀਆਬਾਦ ਵਿੱਚ ਰੋਹਿਤ ਰੰਜਨ ਦੇ ਘਰ ਪਹੁੰਚੀ ਜਦੋਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ।