ਨਵੀਂ ਦਿੱਲੀ,26 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੂਰੇ ਦੇਸ਼ ਵਿੱਚ ਅੱਜ 72ਵਾਂ ਗਣੰਤਤਰ ਦਿਵਸ ਮਨਾਇਆ ਜਾ ਰਿਹਾ ਹੈ ।ਦਿੱਲੀ ਦੇ ਰਾਜਪਥ ਦੇ ਨਾਲ –ਨਾਲ ਅੱਜ ਹਰ ਕਿਸੇ ਦੀਆਂ ਨਜ਼ਰਾਂ ਦਿੱਲੀ ਦੇ ਬਾਰਡਰਾਂ ‘ਤੇ ਟਿਕੀਆ ਹੋਈਆਂ ਹਨ।ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 2 ਮਹੀਨਿਆਂ ਤੋਂ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨ ਅੱਜ ਟਰੈਕਟਰ ਪਰੇਡ ਕਰਨਗੇ ।
ਸਖ਼ਤ ਸੁਰੱਖਿਆ ਅਤੇ ਕਈ ਵਿਵਸਥਾਵਾਂ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਇਸ ਦੀ ਮਨਜ਼ੂਰੀ ਦਿੱਤੀ ਹੈ। ਕੁੱਲ ਤਿੰਨ ਰੂਟ ‘ਤੇ ਇਹ ਟਰੈਕਟਰ ਮਾਰਚ ਨਿਕਲੇਗਾ। ਜਿਸ ‘ਚ ਹਜ਼ਾਰਾਂ ਟਰੈਕਟਰ ਆਉਣ ਦੀ ਸੰਭਾਵਨਾ ਹੈ।
ਟਰੈਕਟਰ ਪਰੇਡ: ਅੱਜ ਦਿੱਲੀ ਦੇ ਕਈ ਰਸਤੇ ਰਹਿਣਗੇ ਜਾਮ
ਇਸ ਦੌਰਾਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਕਿਸਾਨਾਂ ਨੇ ਸਿੰਘੂ ਸਰਹੱਦ ‘ਤੇ ਪੁਲਸ ਵੱਲੋਂ ਲਾਏ ਗਏ ਬੈਰੀਕੇਡਜ਼ ਤੋੜ ਦਿੱਤੇ ਅਤੇ ਦਿੱਲੀ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਸਿੰਘੂ ਸਰਹੱਦ ਤੋਂ ਬਾਅਦ ਟਿਕਰੀ ਸਰਹੱਦ ‘ਤੇ ਵੀ ਪੁਲਸ ਬੈਰੀਕੇਡਜ਼ ਤੋੜੇ ਗਏ ਹਨ।
ਸਿੰਘੂ ਸਰਹੱਦ ਤੋਂ ਕਿਸਾਨਾਂ ਦੇ ਇਕ ਜੱਥੇ ਨੇ ਟਰੈਕਟਰ ਮਾਰਚ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਹਨ। ਹਾਲੇ ਸੰਯੁਕਤ ਕਿਸਾਨ ਮੋਰਚਾ ਦਾ ਮਾਰਚ ਸ਼ੁਰੂ ਨਹੀਂ ਹੋਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ ਟਰੈਕਟਰ ਪਰੇਡ ਦੀ ਸ਼ੁਰੂਆਤ