ਬਜਟ ਸੈਸ਼ਨ-ਖੇਤੀਬਾੜੀ ਮੰਤਰੀ ਤੋਮਰ ਬੋਲੇ-ਖੇਤੀ ਕਾਨੂੰਨਾਂ ‘ਚ ਕਾਲਾ ਕੀ,ਦੱਸੋ ਵਿਰੋਧੀ ਧੀਰ

Must Read

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ...

ਨਵੀਂ ਦਿੱਲੀ,5 ਫਰਵਰੀ (ਸਕਾਈ ਨਿਊਜ਼ ਬਿਊਰੋ)

ਲੋਕ ਸਭਾ ਅਤੇ ਰਾਜ ਸਭਾ ‘ਚ ਬਜਟ ਸੈਸ਼ਨ ਦੌਰਾਨ ਕਿਸਾਨੀ ਮੁੱਦੇ ‘ਤੇ ਚਰਚਾ ਜਾਰੀ ਹੈ। ਇਸ ਦੌਰਾਨ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਆਪਣੀ ਗੱਲ ਰੱਖੀ। ਚਰਚਾ ਦੌਰਾਨ ਤੋਮਰ ਨੇ ਕਿਸਾਨਾਂ ਨੂੰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਿਆ। ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਭਲੇ ਲਈ ਵਚਨਬੱਧ ਹੈ। ਤੋਮਰ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੰਨਿਆ ਕਿ ਤੁਸੀਂ ਮਨਰੇਗਾ ਸ਼ੁਰੂ ਕੀਤੀ ਪਰ ਤੁਹਾਡੇ ਸਮੇਂ ਇਸ ‘ਚ ਟੋਏ ਵੀ ਪੁੱਟੇ ਜਾਂਦੇ ਸਨ, ਅਸੀਂ ਇਸ ਨੂੰ ਸੁਧਾਰਨ ਦਾ ਕੰਮ ਕੀਤਾ।

ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀਆਂ ਨਾਲ ਬਜਟ ‘ਚ ਹੋਇਆ ਵਿਸ਼ਵਾਸਘਾਤ : ਰਾਹੁਲ ਗਾਂਧੀ

ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤ ‘ਚ ਕੰਮ ਕਰ ਰਹੇ ਹਾਂ। ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ‘ਚ ਪਿੰਡਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਕਿਸਾਨਾਂ, ਮਜ਼ਦੂਰਾਂ ਨੂੰ ਸਿੱਧੀ ਮਦਦ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਗਰੀਬ ਅਤੇ ਕਿਸਾਨਾਂ ਲਈ ਕੰਮ ਕਰਨਾ ਸਰਕਾਰ ਦਾ ਧਰਮ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ‘ਚ ਸਰਕਾਰ ਨੇ ਕੰਮ ਕੀਤਾ ਹੈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ। ਕਰੀਬ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 1.15 ਲੱਖ ਕਰੋੜ ਰੁਪਏ ਉਨ੍ਹਾਂ ਦਾ ਖਾਤਿਆਂ ‘ਚ ਭੇਜੇ ਗਏ ਹਨ।

13 ਫਰਵਰੀ ਤੋਂ ਦਿੱਤੀ ਜਾਵੇਗੀ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਦੀ ਦੂਜੀ ਡੌਜ਼

ਖੇਤੀ ਕਾਨੂੰਨਾਂ ‘ਤੇ ਆਪਣੀ ਗੱਲ ਰੱਖਦੇ ਹੋਏ ਤੋਮਰ ਨੇ ਵਿਰੋਧੀ ਧਿਰ ਤੋਂ ਸਵਾਲ ਕੀਤਾ ਕਿ ਖੇਤੀ ਕਾਨੂੰਨਾਂ ‘ਚ ‘ਕਾਲਾ ਕੀ ਹੈ, ਉਹ ਦੱਸੋ। ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ਚੱਲੀ ਜਾਵੇਗੀ। ਵਿਰੋਧੀ ਧਿਰ ਦੱਸੇ ਕਿ ਕਾਨਟਰੈਕਟਿੰਗ (ਠੇਕਾ) ਫਾਰਮਿੰਗ ਦੇ ਕਿਹੜੇ ਪ੍ਰਬੰਧ ‘ਚ ਅਜਿਹਾ ਲਿਿਖਆ ਹੈ। ਉਨ੍ਹਾਂ ਦੇ ਇਸ ਕਥਨ ‘ਤੇ ਵਿਰੋਧੀ ਧਿਰ ਨੇ ਨਾਰਾਜ਼ਗੀ ਜਤਾਈ।

ਦੋਸਤਾਂ ਦਾ ਕਾਰਨਾਮਾ :ਪਹਿਲਾਂ ਨੌਜਵਾਨ ਦਾ ਕੀਤਾ ਕਤਲ ਫਿਰ ਸੁੱਟਿਆ ਨਹਿਰ ‘ਚ

ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸੇ ਵੀ ਸੋਧ ਲਈ ਤਿਆਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਾਨੂੰਨ ‘ਚ ਕੋਈ ਕਮੀ ਹੈ। ਉਨ੍ਹਾਂ ਕਿਹਾ ਕਿ ਖੇਤੀ ਪਾਣੀ ਨਾਲ ਹੁੰਦੀ ਹੈ ਪਰ ਕਾਂਗਰਸ ਸਿਰਫ਼ ਖੂਨ ਨਾਲ ਖੇਤੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਖੇਤੀ ਕਾਨੂੰਨਾਂ ‘ਚ ਕਮੀ ਨਹੀਂ ਦੱਸ ਸਕੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਪਿੰਡ ਦੇ ਲੋਕਾਂ ਦੇ ਜੀਵਨ ਪੱਧਰ ‘ਚ ਤਬਦੀਲੀ ਲਿਆਉਣ ਦੀ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਨੂੰ ਨਵਾਂ ਰੂਪ ਦਿੱਤਾ, ਉੱਜਵਲਾ ਯੋਜਨਾ ਰਾਹੀਂ ਸਾਰਿਆਂ ਨੂੰ ਰਸੋਈ ਗੈਸ ਉਪਲੱਬਧ ਕਰਵਾਈ। ਸੌਭਾਗਿਆ ਯੋਜਨਾ ਨਾਲ ਬਿਜਲੀ ਉਪਲੱਬਧ ਕਰਵਾਈ।

ਸਾਰਿਆਂ ਨੂੰ ਟਾਇਲਟ ਦਿੱਤਾ। ਇਸ ਦੌਰਾਨ ਜਦੋਂ ਖੇਤੀਬਾੜੀ ਮੰਤਰੀ ਸਦਨ ‘ਚ ਕਿਸਾਨ ਸਨਮਾਨ ਫੰਡ ਦਾ ਜ਼ਿਕਰ ਕਰ ਰਹੇ ਸਨ, ਉਦੋਂ ਕਾਂਗਰਸ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਯੋਜਨਾ ਦੇ ਬਜਟ ‘ਚ 10,000 ਕਰੋੜ ਰੁਪਏ ਦੀ ਰਾਸ਼ੀ ਘੱਟ ਕਰਨ ਲਈ ਉਨ੍ਹਾਂ ਨੂੰ ਟੋਕਿਆ। ਇਸ ‘ਤੇ ਤੋਮਰ ਨੇ ਕਿਹਾ ਕਿ ਜਦੋਂ ਯੋਜਨਾ ਲਿਆਂਦੀ ਗਈ ਸੀ ਤਾਂ 14.5 ਕਰੋੜ ਕਿਸਾਨਾਂ ਨੂੰ ਇਹ ਲਾਭ ਦੇਣ ਦਾ ਅਨੁਮਾਨ ਸੀ ਪਰ ਹਾਲੇ ਤੱਕ 10.75 ਕਰੋੜ ਕਿਸਾਨ ਹੀ ਇਸ ‘ਚ ਰਜਿਸਟਰਡ ਹੋ ਸਕੇ ਹਨ। ਅਜਿਹੇ ‘ਚ ਸਾਡਾ ਕੰਮ 65 ਹਜ਼ਾਰ ਕਰੋੜ ਰੁਪਏ ‘ਚ ਹੀ ਚੱਲ ਰਿਹਾ ਹੈ।

LEAVE A REPLY

Please enter your comment!
Please enter your name here

Latest News

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਰਹਿੰਦੇ ਹਨ। ਅਦਾਕਾਰ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕੋਰੋਨਾ...

ਕਿਸਾਨਾਂ ਲਈ ਮਿਸਾਲ ਬਣਿਆ ਪੰਜਾਬ ਦਾ ਇਹ ਪੁੱਤ !

ਫਰੀਦਕੋਟ (ਗਗਨਦੀਪ ਸਿੰਘ),2 ਮਾਰਚ  “ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ...

BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ,ਜਾਣੋ ਵੇਰਵਾ

ਫਿਰੋਜ਼ਪੁਰ (ਸੁਖਚੈਨ ਸਿੰਘ ),2 ਮਾਰਚ ਫਿਰੋਜ਼ਪੁਰ ਅਤੇ ਜ਼ੀਰਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਕਿਸਾਨਾਂ ਨੂੰ ਨਾਲ ਲੈਕੇ ਬੀ.ਜੇ.ਪੀ ਦੇ...

More Articles Like This