ਨਵੀਂ ਦਿੱਲੀ,21 ਫਰਵਰੀ (ਸਕਾਈ ਨਿਊਜ਼ ਬਿਊਰੋ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਬੈਨਰਜੀ ਨੂੰ ਕੇਂਦਰੀ ਜਾਂਚ ਬਿਊਰੋ ਨੇ ਐਤਵਾਰ ਨੂੰ ਕੋਲਾ ਤਸਕਰੀ ਦੇ ਦੋਸ਼ਾਂ ਨਾਲ ਜੁੜੇ ਇਕ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ।
ਫਤਹਿਗੜ੍ਹ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ
ਸੂਤਰਾਂ ਮੁਤਾਬਿਕ ਸੀਬੀਆਈ ਦੀ ਤਿੰਨ ਮੈਂਬਰੀ ਟੀਮ ਕੋਲਕਾਤਾ ਵਿੱਚ ਬੈਨਰਜੀ ਦੇ ਘਰ ਪਹੁੰਚੀ ਅਤੇ ਉਸਨੂੰ ਅੱਜ ਤਲਬ ਕੀਤਾ। ਸੰਮਨ ਵਿੱਚ ਲਿਿਖਆ ਗਿਆ ਹੈ ਕਿ ਉਸਨੂੰ 24 ਘੰਟਿਆਂ ਵਿੱਚ ਸੀਬੀਆਈ ਦਫਤਰ ਆਉਣਾ ਪਏਗਾ।
ਮ੍ਰਿਤਕ ਵਿਆਹੁਤਾ ਦੀ ਲਾਸ਼ ਨੂੰ ਹਸਪਤਾਲ ਦੇ ਸਾਹਮਣੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ!
ਜਾਂਚ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਅਧਿਕਾਰੀ ਕੋਲਕਾਤਾ ਵਿਚ ਟੀਐਮਸੀ ਸੰਸਦ ਮੈਂਬਰ ਦੇ ਘਰ ਉਹਨਾਂ ਦੀ ਪਤਨੀ ਨੂੰ ਕੋਲਾ ਤਸਕਰੀ ਮਾਮਲੇ ਵਿਚ ਨੋਟਿਸ ਦੇਣ ਲਈ ਪਹੁੰਚੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਦੱਖਣੀ 24 ਪਰਗਾਨਿਆਂ ਦੇ ਡਾਇਮੰਡ ਹਾਰਬਰ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ ਸੂਤਰਾਂ ਨੇ ਦੱਸਿਆ ਕਿ ਰੁਜੀਰਾ ਨੂੰ ਕੋਲਾ ਤਸਕਰੀ ਮਾਮਲੇ ਦੀ ਚੱਲ ਰਹੀ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੀਬੀਆਈ ਅਜਿਹੇ ਸਮੇਂ ਬੈਨਰਜੀ ਦੇ ਘਰ ਪਹੁੰਚੀ ਹੈ ਜਦੋਂ ਕੁਝ ਮਹੀਨਿਆਂ ਬਾਅਦ ਰਾਜ ਵਿੱਚ ਚੋਣਾਂ ਹੋਣੀਆਂ ਹਨ।