ਦਿੱਲੀ ‘ਚ ਨਹੀਂ ਕੀਤਾ ਜਾਵੇਗਾ ਚੱਕਾ ਜਾਮ–ਰਾਕੇਸ਼ ਟਿਕੈਤ

Must Read

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ...

ਕਿਸਾਨਾਂ ਲਈ ਮਿਸਾਲ ਬਣਿਆ ਪੰਜਾਬ ਦਾ ਇਹ ਪੁੱਤ !

ਫਰੀਦਕੋਟ (ਗਗਨਦੀਪ ਸਿੰਘ),2 ਮਾਰਚ  “ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ...

ਨਵੀਂ ਦਿੱਲੀ,5 ਫਰਵਰੀ(ਸਕਾਈ ਨਿਊਜ਼ ਬਿਊਰੋ)

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 72 ਦਿਨਾਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ ਪਰ ਸਾਰੀਆਂ ਬੇਸਿੱਟਾ ਰਹੀਆਂ। ਅਜਿਹੇ ‘ਚ ਹੁਣ ਕਿਸਾਨਾਂ ਨੇ ਕੱਲ ਯਾਨੀ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ ‘ਚ ਕਿਸਾਨ ਹਾਈਵੇਅ ਜਾਮ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ।

ਜੁਗਾੜ ਵਾਲੀ ਵੀਡਿਓ ਦੇਖ ਮਹਿੰਦਰਾ ਕੰਪਨੀ ਦੇ ਮਾਲਕ ਦੀ ਰੂਹ ਹੋਈ ਖੁਸ਼, ਆਖੀ ਵੱਡੀ ਗੱਲ

ਇਸ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਦਿੱਲੀ ‘ਚ ਇਹ ਚੱਕਾ ਜਾਮ ਨਹੀਂ ਹੋਵੇਗਾ। ਟਿਕੈਤ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ 6 ਫਰਵਰੀ ਨੂੰ ਦਿੱਲੀ ‘ਚ ਚੱਕਾ ਜਾਮ ਨਹੀਂ ਹੋਵੇਗਾ। ਵੱਖ-ਵੱਖ ਥਾਂਵਾਂ ‘ਚ ਗੱਡੀਆਂ ‘ਚ ਸਵਾਰ ਲੋਕਾਂ ਦੇ ਖਾਣ-ਪੀਣ ਦੀ ਵਿਵਸਥਾ ਹੋਵੇਗੀ।

ਭਾਰਤ ‘ਚ PUBG Mobile ਦੀ ਜਲਦ ਹੋ ਸਕਦੀ ਹੈ ਵਾਪਸੀ

 

ਇਸ ਦੇ ਨਾਲ ਹੀ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਖੇਤੀ ਕਾਨੂੰਨਾਂ ‘ਤੇ ਸਰਕਾਰ ਕਿਸਾਨਾਂ ਨਾਲ ਕੀ ਰੁਖ ਅਪਣਾ ਰਹੀ ਹੈ। ਉੱਥੇ ਹੀ ਉਨ੍ਹਾਂ ਨੇ ਅੰਦੋਲਨ ਦਾ ਸਮਰਥਨ ਕਰ ਰਹੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਨਹੀਂ ਆ ਸਕੇ ਹਨ, ਉਹ ਆਪਣੀਆਂ-ਆਪਣੀਆਂ ਥਾਂਵਾਂ ‘ਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਵਿਰੋਧ ਜਤਾਉਣਗੇ।

ਵਾਇਟ ਬ੍ਰੈੱਡ ਅਤੇ ਪਾਸਤਾ ਖਾਣ ਵਾਲੇ ਹੋ ਜਾਓ ਸਾਵਧਾਨ:ਲੱਗ ਸਕਦੀ ਹੈ ਭਿਆਨਕ ਬਿਮਾਰੀ

12 ਤੋਂ 3 ਵਜੇ ਤੱਕ ਕਰਨਗੇ ਚੱਕਾ ਜਾਮ
ਕਿਸਾਨ ਸ਼ਨੀਵਾਰ ਨੂੰ ਦੇਸ਼ ਭਰ ‘ਚ ਤਿੰਨ ਘੰਟਿਆਂ ਲਈ ਚੱਕਾ ਜਾਮ ਕਰਨਗੇ। ਇਸ ਦੌਰਾਨ ਨੈਸ਼ਨਲ ਅਤੇ ਸਟੇਟ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਰੋਕ ਰੱਖਣਗੇ। ਕਿਸਾਨਾਂ ਨੂੰ ਬਜਟ ‘ਚ ਨਜ਼ਰਅੰਦਾਜ ਕਰਨਾ, ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਇੰਟਰਨੈੱਟ ਬੰਦ ਕਰਨ ਸਮੇਤ ਕਈ ਮੁੱਦਿਆਂ ਦੇ ਵਿਰੋਧ ‘ਚ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ।

 

ਕਿਸਾਨ ਯੂਨੀਅਨ ਦੇ ਆਗੂਆਂ ਅਨੁਸਾਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕਾਂ ਨੂੰ ਜਾਮ ਕਰਦੇ ਹੋਏ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਸੀ ਪਰ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਸਰਕਾਰ ਨਾ ਸਾਡੀ ਮੰਗ ਮੰਨ ਰਹੀ ਹੈ ਅਤੇ ਨਾ ਕਿਸਾਨਾਂ ਲਈ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here

Latest News

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕੋਰੋਨਾ...

ਕਿਸਾਨਾਂ ਲਈ ਮਿਸਾਲ ਬਣਿਆ ਪੰਜਾਬ ਦਾ ਇਹ ਪੁੱਤ !

ਫਰੀਦਕੋਟ (ਗਗਨਦੀਪ ਸਿੰਘ),2 ਮਾਰਚ  “ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ...

BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ,ਜਾਣੋ ਵੇਰਵਾ

ਫਿਰੋਜ਼ਪੁਰ (ਸੁਖਚੈਨ ਸਿੰਘ ),2 ਮਾਰਚ ਫਿਰੋਜ਼ਪੁਰ ਅਤੇ ਜ਼ੀਰਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਕਿਸਾਨਾਂ ਨੂੰ ਨਾਲ ਲੈਕੇ ਬੀ.ਜੇ.ਪੀ ਦੇ...

ਨਹੁੰ ਚਬਾਉਣ ਨਾਲ ਹੋ ਸਕਦੀ ਹੈ ਪੇਟ ’ਚ ਇਨਫ਼ੈਕਸ਼ਨ

ਨਿਊਜ਼ ਡੈਸਕ,2 ਮਾਰਚ (ਸਕਾਈ ਨਿਊਜ਼ ਬਿਊਰੋ) ਮੂੰਹ ਵਿੱਚ ਹੱਥ ਪਾਉਣ ਅਤੇ ਨਹੁੰ ਚਬਾਉਣਾ ਇੱਕ ਬਹੁਤ ਹੀ ਗੰਦੀ ਆਦਤ ਹੁੰਦੀ ਹੈ।ਇਸ ਦੇ ਪਿੱਛੇ ਦਾ ਕਾਰਨ ਚਿੰਤਾ,...

More Articles Like This