ਨਵੀਂ ਦਿੱਲੀ,16 ਜਨਵਰੀ (ਸਕਾਈ ਨਿਊਜ਼ ਬਿਊਰੋ)
ਭਾਰਤ ਵਿੱਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ।ਮੋਦੀ ਨੇ ਵਰਚੁਅਲ ਸੰਬੋਧਨ ਰਾਹੀਂ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਕੀਤੀ।ਉਹਨਾਂ ਕਿਹਾ ਕਿ ਕੋਰੋਨਾ ਟੀਕਾ ਵਿਕਸਤ ਕਰਨ ਲਈ ਵਿਿਗਆਨਕਾਂ ਨੇ ਸਖਤ ਮਿਹਨਤ ਕੀਤੀ ਹੈ।ਪੀਐੱਮ ਮੋਦੀ ਨੇ ਕਿਹਾ ਕਿ ਅਜਿਹੇ ਹੀ ਦਿਨ ਦੇ ਲਈ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਨੇ ਕਿਹਾ ਸੀ ਕਿ ਮਨੁੱਖ ਜਦੋਂ ਜੋਰ ਲਗਾਉਂਦਾ ਹੈ ਤਾਂ ਪੱਥਰ ਪਾਣੀ ਬਣ ਜਾਂਦਾ ਹੈ।
ਸੂਬੇ ‘ਚ ਕੈਪਟਨ ਨੇ ਕੀਤੀ ‘ਕੋਰੋਨਾ ਵੈਕਸੀਨ’ ਦੀ ਸ਼ੁਰੂਆਤ,PM ਨੂੰ ਵੀ ਕੀਤੀ ਵੱਡੀ ਅਪੀਲ
ਦਿੱਲੀ ਦੇ ਵਿੱਚ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਇਸ ਦੌਰਾਨ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ LNJP ਹਸਪਤਾਲ ਵਿੱਚ ਪਹੁੰਚੇ
ਸਾਂਝੇ ਤੌਰ ‘ਤੇ ਮਨਾਇਆ ਜਾਵੇਗਾ ਨੌਵੀਂ ਪਾਤਸ਼ਾਹੀ ਦਾ ਸ਼ਤਾਬਦੀ ਸਮਾਰੋਹ
ਜਿੱਥੇ ਬੀਜੇਪੀ ਸੰਸਦ ਡਾ. ਮਹੇਸ਼ ਸ਼ਰਮਾ ਕੋਰੋਨਾ ਵੈਕਸੀਨ ਲੈਣ ਵਾਲੇ ਪਹਿਲੇ ਸਾਂਸਦ ਬਣੇ ਹਨ।ਡਾਕਟਰ ਸ਼ਰਮਾ ਨੇ ਕਿਹਾ ਕਿ ਉਨਾਂ੍ਹ ਨੂੰ ਕੋਵਿਡਸ਼ੀਲਡ ਵੈਕਸੀਨ ਲਗਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਕੋਰੋਨਾ ਫ੍ਰੰਟਲਾਈਨ ਵਰਕਰ ਦੇ ਰੂਪ ‘ਚ ਕੰਮ ਕੀਤਾ ਹੈ।ਡਾ. ਸ਼ਰਮਾ ਨੇ ਕਿਹਾ ਹੈ ਕਿ ਇਸ ਵੈਕਸੀਨ ਨੂੰ ਲੈਣ ‘ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਡਰ ਦਾ ਅਨੁਭਵ ਨਹੀਂ ਕਰਵਾਉਣਾ ਚਾਹੀਦਾ।ਏਮਜ਼ ‘ਚ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ ਕੇ ਪਾਲ ਨੂੰ ਵੀ ਕੋੋਰੋਨਾ ਦੀ ਵੈਕਸੀਨ ਲਗਾਇਆ ਗਈ।